ਮੁੰਬਈ- ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਹਰਫਨਮੌਲਾ ਖਿਡਾਰੀ ਮੋਈਨ ਅਲੀ ਨੇ ਸ਼ੁੱਕਰਵਾਰ ਨੂੰ ਆਪਣੀ ਟੀਮ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਖਿਤਾਬ ਰਿਕਾਰਡ 5 ਵਾਰ ਜਿੱਤਣ ਵਾਲੀ ਮੁੰਬਈ ਇੰਡੀਅਨਸ ਵਿਚਾਲੇ ਸਖਤ ਮੁਕਾਬਲੇ ਦੀ ਤੁਲਨਾ ਮੈਨਚੇਸਟਰ ਯੂਨਾਈਟਿੰਡ ਅਤੇ ਲੀਵਰਪੂਲ ਦੀ ਫੁੱਟਬਾਲ ਮੁਕਾਬਲੇਬਾਜ਼ੀ ਨਾਲ ਕੀਤੀ। ਮੁੰਬਈ ਇੰਡੀਅਨਸ ਆਈ. ਪੀ. ਐੱਲ. ਇਤਿਹਾਸ ਦੀ ਸਭ ਤੋਂ ਸਫਲ ਟੀਮ, ਜਦਕਿ ਚੇਨਈ ਸੁਪਰ ਕਿੰਗਜ਼ 4 ਖਿਤਾਬ ਦੇ ਨਾਲ ਦੂਜੇ ਨੰਬਰ ’ਤੇ ਹੈ।
ਸਾਲ 2022 ’ਚ ਆਈ. ਪੀ. ਐੱਲ. ਦੀ ਵੱਡੀ ਨੀਲਾਮੀ ਤੋਂ ਬਾਅਦ ਦੋਨੋਂ ਟੀਮਾਂ ਸੰਘਰਸ਼ ਕਰ ਰਹੀਆਂ ਹਨ। ਮੁੰਬਈ ਅਤੇ ਚੇਨਈ ਦੀ ਆਈ. ਪੀ. ਐੱਲ. ਮੁਕਾਬਲੇਬਾਜ਼ੀ ਨੂੰ ਆਈ. ਪੀ. ਐੱਲ. ਦੀ ‘ਐੱਲ. ਕਲਾਸਿਕੋ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੋਈਨ ਨੇ ਕਿਹਾ ਕਿ ਇਹ ਇਕ ਇਸ ਤਰ੍ਹਾਂ ਦਾ ਮੁਕਾਬਲਾ ਹੈ, ਜਿਸ ਦਾ ਮੈਂ ਅਸਲ ’ਚ ਇੰਤਜ਼ਾਰ ਕਰ ਰਿਹਾ ਹਾਂ। ਇਹ 2 ਸਭ ਤੋਂ ਸਫਲ ਫ੍ਰੈਚਾਈਜ਼ੀ ਟੀਮਾਂ ਦਾ ਮੁਕਾਬਲਾ ਹੈ ਅਤੇ ਦੋਨਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਕ ਕ੍ਰਿਕਟਰ ਦੇ ਰੂਪ ’ਚ ਇਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਾਹਰ ਖੇਡੇ ਜਾਣ ਵਾਲੇ ਸਭ ਤੋਂ ਵੱਡੇ ਮੈਚਾਂ ’ਚੋਂ ਇਕ ਹੈ।
ਉਸ ਨੇ ਕਿਹਾ ਕਿ ਜੇਕਰ ਫੁੱਟਬਾਲ ਦੇ ਨਜ਼ਰੀਏ ਨਾਲ ਦੇਖੀਏ ਤਾਂ ਇਹ ਮੈਚ ਮੈਨਚੇਸਟਰ ਯੂਨਾਈਟਿਡ ਅਤੇ ਲੀਵਰਪੂਲ ਦੇ ਮੁਕਾਬਲੇ ਦੀ ਤਰ੍ਹਾਂ ਹੈ। ਇਹ ਮੁਕਾਬਲੇ ਕਾਫੀ ਵੱਡੇ ਹੁੰਦੇ ਹਨ। ਉਨ੍ਹਾਂ ਸੱਟ ਤੋਂ ਵਾਪਸੀ ਦੇ ਬਾਅਦ ਲੈਅ ਪਾਉਣ ਲਈ ਸੰਘਰਸ਼ ਕਰ ਰਹੀ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਦੀਪਕ ਚਹਾਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਸ ਕੋਲ ਸਿਰਫ ਇਕ ਚੀਜ਼ ਦੀ ਕਮੀ ਹੈ ਅਤੇ ਉਹ ਹੈ ਮੈਚ ’ਚ ਸਮਾਂ ਦੇਣ ਦੀ। ਉਸ ਨੂੰ ਬੁਰੀ ਤਰ੍ਹਾਂ ਸੱਟ ਲੱਗੀ ਸੀ ਅਤੇ ਉਹ ਲੰਮੇ ਸਮੇਂ ਬਾਅਦ ਵਾਪਸੀ ਕਰ ਰਿਹਾ ਹੈ।
IPL 2023 : ਮੁੰਬਈ ਦਾ ਸਾਹਮਣਾ ਅੱਜ ਚੇਨਈ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
NEXT STORY