ਵੋਲਗੋਗ੍ਰਾਦ : ਮੁਹੰਮਦ ਸਲਾਹ ਨੇ ਮਿਸਰ ਦੇ ਆਪਣੇ ਸਾਥੀਆਂ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦੇ ਬਾਰੇ ਵਿਚਾਰ ਕਰ ਰਹੇ ਹਨ। ਸੂਤਰਾਂ ਮੁਤਾਬਕ ਸਲਾਹ ਇਸ ਗੱਲ ਤੋਂ ਨਰਾਜ਼ ਹਨ ਕਿ ਟੀਮ ਦੇ ਚੇਚੇਨਿਆ 'ਚ ਰਹਿੰਦੇ ਹੋਏ ਉਸਦਾ ਰਾਜਨੀਤਕ ਫਾਇਦੇ ਲਈ ਇਸਤੇਮਾਲ ਕੀਤਾ ਗਿਆ।

ਸਲਾਹ ਦੇ ਦੋ ਕਰੀਬੀ ਲੋਕਾਂ ਨੇ ਗੁਪਤਤਾ ਦੀ ਸ਼ਰਤ 'ਤੇ ਇਸ ਗੱਲ ਦੀ ਖੁਲ੍ਹਾਸਾ ਕੀਤਾ ਕਿ ਇਹ ਸਟਾਰ ਖਿਡਾਰੀ ਚੇਚੇਨ ਨੇਤਾ ਰਮਜਾਨ ਕਾਦਿਰੋਵ ਦੇ ਵਰਤਾਅ ਤੋਂ ਗੁੱਸੇ 'ਚ ਹੈ ਜਿਸਨੇ ਟੀਮ ਦੇ ਲਈ ਰਾਤ ਦੇ ਭੋਜਨ ਦਾ ਆਯੋਜਨ ਕੀਤਾ ਸੀ। ਕਾਦਿਰੋਵ ਨੇ ਇਸ ਮੌਕੇ ਦਾ ਇਸਤੇਮਾਲ ਸਲਾਹ ਨੂੰ ਮਾਨਦ ਨਾਗਰਿਕਤਾ ਦੇਣ ਲਈ ਕੀਤਾ ਸੀ।

ਕਾਦਿਰੋਵ 'ਤੇ ਮਾਨਵ ਅਧਿਕਾਰਾਂ ਦੇ ਉਲੰਘਨ ਦਾ ਦੋਸ਼ ਹੈ। ਮਿਸਰ ਫੁੱਟਬਾਲ ਮਹਾਸੰਘ ਦੇ ਬੁਲਾਰੇ ਓਸਾਮਾ ਨੇ ਕਿਹਾ, ਸਲਾਹ ਨੇ ਮਹਾਸੰਘ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਕਿਹਾ, ਸਲਾਹ ਆਪਣੇ ਟਵਿੱਟਰ ਅਕਾਊਂਟ 'ਤੇ ਜੋ ਵੀ ਲਿਖਦੇ ਹਨ ਉਸਨੂੰ ਹੀ ਸਹੀ ਮੰਨਿਆ ਜਾਣਾ ਚਾਹੀਦਾ ਹੈ।
ਅੱਜ ਦੇ ਦਿਨ ਵਰਲਡ ਕੱਪ ਚੈਂਪੀਅਨ ਬਣੀ ਸੀ ਟੀਮ ਇੰਡੀਆ, ਇਨ੍ਹਾਂ ਖਿਡਾਰੀਆਂ ਨੇ ਇਸ ਤਰ੍ਹਾਂ ਮਨਾਇਆ ਸੀ ਜਸ਼ਨ
NEXT STORY