ਨਵੀਂ ਦਿੱਲੀ— 25 ਜੂਨ 1983 ਇਹ ਇਹ ਤਾਰੀਖ ਹੈ ਜਦੋਂ ਟੀਮ ਇੰਡੀਆ ਨੇ ਪਹਿਲੀ ਬਾਰ ਵਰਲਡ ਕੱਪ 'ਤੇ ਕਬਜਾ ਕੀਤਾ ਸੀ, ਅੱਜ ਹੀ ਦੇ ਦਿਨ ਟੀਮ ਇੰਡੀਆ ਨੇ ਕਪਿਲ ਦੇਵ ਦੀ ਅਗਵਾਈ 'ਚ ਵਰਲਡ ਕੱਪ ਜਿੱਤਿਆ ਸੀ। ਫਾਈਨਲ 'ਚ ਟੀਮ ਇੰਡੀਆ ਨੇ ਦੋ ਬਾਰ ਦੀ ਵਰਲਡ ਚੈਂਪੀਅਨ ਵੈਸਟਇੰਡੀਜ਼ ਨੂੰ ਮਾਤ ਦਿੱਤੀ ਸੀ। ਇਸ ਮੁਕਾਬਲੇ 'ਚ ਟੀਮ ਇੰਡੀਆ ਸਿਰਫ 183 ਦੌੜਾਂ ਹੀ ਬਣਾ ਸਕੀ ਅਤੇ ਜਵਾਬ 'ਚ ਵੈਸਟਇੰਡੀਜ਼ ਸਿਰਫ 140 ਦੌੜਾਂ ਹੀ ਸਮਿਟ ਗਈ। ਇਸ ਜਿੱਤ ਦੇ ਬਾਅਦ ਪੂਰੇ ਦੇਸ਼ ਨੇ ਜਮ੍ਹ ਕੇ ਜਸ਼ਨ ਮਨਾਇਆ ਸੀ, ਜਿਸ 'ਚ ਸਚਿਨ, ਸੌਰਵ ਗਾਂਗੁਲੀ ਵਰਗੇ ਦਿੱਗਜ ਵੀ ਸ਼ਾਮਲ ਸਨ।

-ਸਚਿਨ ਤੇਂਦੁਲਕਰ -

ਭਾਰਤ ਨੇ ਜਦੋਂ ਵਰਲਡ ਕੱਪ ਜਿੱਤਿਆ, ਤਾਂ ਮੇਰੀ ਇਮਾਰਤ ਅਤੇ ਗੁਆਂਢ 'ਚ ਭਰੋਸੇਯੋਗ ਦ੍ਰਿਸ਼ ਸੀ, ਲੋਕ ਸੜਕਾਂ 'ਤੇ ਨੱਚ ਰਹੇ ਸਨ ਪਟਾਕੇ ਵਜਾ ਰਹੇ ਸਨ, ਮੈਂ ਉਸ ਸਮੇਂ 10 ਸਾਲ ਦਾ ਸੀ ਅਤੇ ਮੈਂ ਕ੍ਰਿਕਟ ਦੇ ਬਾਰੇ 'ਚ ਜ਼ਿਆਦਾ ਨਹੀਂ ਜਾਣਦਾ ਸੀ, ਪਰ ਮੈਂ ਸਵੇਰ ਤੱਕ ਵਰਲਡ ਕੱਪ ਦੀ ਜਿੱਤ 'ਚ ਜਸ਼ਨ ਮਨਾਇਆ ਸੀ।
-ਸੌਰਵ ਗਾਂਗੁਲੀ—

1983 ਵਰਲਡ ਕੱਪ ਜਿੱਤ ਨੇ ਹੀ ਭਾਰਤੀ ਕ੍ਰਿਕਟ ਦੀ ਤਕਦੀਰ ਬਦਲੀ, ਇਸ ਜਿੱਤ ਦੇ ਬਾਅਦ ਦੇਸ਼ ਦਾ ਹਰ ਬੱਚਾ ਕ੍ਰਿਕਟ ਖੇਡਣਾ ਚਾਹੁੰਦਾ ਸੀ, ਮੇਰੇ ਕਰੀਅਰ ਦੇ ਦੌਰਾਨ ਅਕਸਰ 1983 ਵਰਲਡ ਕੱਪ ਜਿੱਤ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸਨ, ਮੈਂ ਸਚਿਨ, ਰਾਹੁਲ ਦ੍ਰਿਵੜ, ਅਨਿਲ ਕੁੰਬਲੇ ਸਭ ਦਾ ਇਹੀ ਮੰਨਣਾ ਸੀ ਕਿ 1983 ਵਰਲਡ ਕੱਪ ਜਿੱਤ ਨੇ ਸਾਡੇ ਕਰੀਅਰ 'ਤੇ ਬਹੁਤ ਅਸਰ ਪਾਇਆ ਸੀ।
-ਰਾਹੁਲ ਦ੍ਰਿਵੜ-

ਮੈਨੂੰ ਯਾਦ ਹੈ ਕਿ ਜਦੋਂ 1983 ਵਰਲਡ ਕੱਪ ਫਾਈਨਲ ਚੱਲ ਰਿਹਾ ਸੀ ਤਾਂ ਮੈਂ ਆਪਣੇ ਚਾਚੇ ਦਾ ਭਰਾਵਾਂ ਦੇ ਨਾਲ ਇੰਦੌੜ 'ਚ ਛੁੱਟੀਆਂ ਮਨਾ ਰਿਹਾ ਸੀ, ਮੈਂ ਬਹੁਤ ਨਿਰਾਸ਼ ਹੋਇਆ ਜਦੋਂ ਮੈਨੂੰ ਪਤਾ ਚੱਲਿਆ ਕਿ ਸੁਨੀਲ ਗਾਵਸਕਰ ਫਾਈਨਲ 'ਚ ਜਲਦੀ ਆਊਟ ਹੋ ਗਏ, ਇਸਦੇ ਬਾਅਦ ਟੀਮ ਇੰਡੀਆ 1983 'ਤੇ ਸਿਮਟ ਗਈ ਪਰ ਵਿਰੋਧੀ ਵੈਸਟਇੰਡੀਜ਼ ਦੇ ਵਿਕਟ ਡਿੱਗਦੇ ਰਹੇ, ਮੈਨੂੰ ਅੱਜ ਵੀ ਮੋਹਿੰਦਰ ਅਮਰਨਾਥ ਦਾ ਮਾਈਕਲ ਹੋਲਡਿੰਗ ਨੂੰ ਆਊਟ ਕਰਨਾ ਅਤੇ ਕਪਿਲ ਦੇਵ ਨੂੰ ਵਰਲਡ ਕੱਪ ਉਠਾਉਂਦੇ ਦੇਖਣ ਦਾ ਪਲ ਯਾਦ ਹੈ। ਇਸੇ ਪਲ ਨੂੰ ਮੈਨੂੰ ਕ੍ਰਿਕਟਰ ਬਣਨ ਦੇ ਲਈ ਪ੍ਰੇਰਿਤ ਕੀਤਾ।
-ਵੀ.ਵੀ.ਐੱਸ. ਲਕਸ਼ਮਣ

1983 ਵਰਲਡ ਕੱਪ 'ਚ ਟੀਮ ਇੰਡੀਆ ਪਸੰਦੀਦਾ ਟੀਮ ਨਹੀਂ ਸੀ ਪਰ ਉਨ੍ਹਾਂ ਦੀ ਜਿੱਤ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ 25 ਜੂਨ ਨੂੰ ਟੀਮ ਇੰਡੀਆ ਦਾ ਲਾਰਡਸ ਦੀ ਬਾਲਕਾਨੀ 'ਚ ਜਸ਼ਮ ਮਨਾਇਆ ਅੱਜ ਵੀ ਯਾਦ ਹੈ, ਇਸ ਜਿੱਤ ਨੇ ਦੇਸ਼ 'ਚ ਕ੍ਰਿਕਟ ਕ੍ਰਾਂਤੀ ਲਿਆ ਦਿੱਤੀ ਸੀ, 1983 'ਚ ਹੀ ਸਾਨੂੰ ਲਾਈਵ ਮੈਚ ਦੇਖਣ ਨੂੰ ਮਿਲਿਆ ਸੀ ਅਤੇ ਮੈਂ ਇਹ ਕਹਾਂਗਾ ਕਿ ਵਰਲਡ ਕੱਪ ਜਿੱਤ ਦੇ ਬਾਅਦ ਹੀ ਮੈਂ ਕ੍ਰਿਕਟ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋ ਗਿਆ ਸੀ।
ਸ਼ਕੀਰਾ ਦੇ ਫੁੱਟਬਾਲਰ ਪਤੀ ਨੇ ਕੀਤਾ ਨੇਕ ਕੰਮ, ਹੁਣ ਪੀਟਾ ਦੇਵੇਗਾ ਸਨਮਾਨ ਪੁਰਸਕਾਰ
NEXT STORY