ਚੇਨਈ— ਤਾਮਿਲਨਾਡੂ ਪ੍ਰੀਮੀਅਰ ਲੀਗ (ਟੀ. ਐੱਨ. ਪੀ. ਐੱਲ.) ਦੀ ਫ੍ਰੇਂਚਾਈਜ਼ੀ ਵੀਬੀ ਤਿਰੂਬੱਲਰ ਵੀਰੰਸ ਨੇ ਸ਼੍ਰੀਲੰਕਾ ਦੇ ਸਾਬਕਾ ਧਾਕੜ ਸਪਿਨਰ ਮੁਥੱਈਆ ਮੁਰਲੀਧਰਨ ਅਤੇ ਸਾਬਕਾ ਭਾਰਤੀ ਕ੍ਰਿਕਟਰ ਭਰਤ ਅਰੁਣ ਨੂੰ ਸਲਾਹਕਾਰ ਅਤੇ ਮੁੱਖ ਕੋਚ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾ ਹੈ।
ਟੈਸਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਆਪਣੇ ਨਾਂ ਰੱਖਣ ਵਾਲੇ ਮੁਰਲੀਧਰਨ ਨੇ ਤਾਮਿਲਨਾਡੂ 'ਚ ਆਪਣੇ ਬਚਪਨ ਦੀਆਂ ਯਾਂਦਾ ਨੂੰ ਤਾਜ਼ਾ ਕਰਦੇ ਹੋਏ ਕਿਹਾ ਕਿ ਤਾਮਿਲਨਾਡੂ ਨਾਲ ਮੇਰਾ ਬਹੁਤ ਪਿਆਰ ਰਿਹਾ ਹੈ ਕਿਉਂਕਿ ਮੇਰੇ ਵੱਡੇ-ਵਡੇਰੇ ਇੱਥੋਂ ਦੇ ਹੀ ਹਨ। ਟੀ. ਐੱਨ. ਪੀ. ਐੱਲ. 'ਚ ਵੀਰੰਸ ਟੀਮ ਦਾ ਹਿੱਸਾ ਬਣ ਕੇ ਮੈਂ ਬਹੁਤ ਖੁਸ਼ ਹਾਂ। ਇਹ ਲੀਗ ਤਾਮਿਲਨਾਡੂ ਨੂੰ ਕੁੱਝ ਵਾਪਸ ਦੇਣ ਦਾ ਮੇਰੇ ਲਈ ਇਕ ਮੌਕਾ ਹੈ।
ਸਾਬਕਾ ਆਫ ਸਪਿਨਰ ਨੇ ਕਿਹਾ ਕਿ ਮੈਂ ਇਸ ਸ਼ਾਨਦਾਰ ਟੀਮ ਦਾ ਹਿੱਸਾ ਬਣ ਕੇ ਕਾਫੀ ਖੁਸ਼ ਹਾਂ। ਸਾਰੇ ਖਿਡਾਰੀਆਂ ਕੋਲ ਲੀਗ ਮੈਚਾਂ 'ਚ ਆਪਣਾ ਹੁਨਰ ਦਿਖਾਉਣ ਦਾ ਚੰਗਾ ਮੌਕਾ ਹੈ। ਹਾਲਾਂਕਿ ਮੈਂ ਮੁੱਖ ਕੋਚ ਨਹੀਂ ਹਾਂ ਪਰ ਮੈਂ ਨੌਜਵਾਨ ਖਿਡਾਰੀਆਂ ਦੀ ਜ਼ਿਆਦਾ ਤੋਂ ਜ਼ਿਆਦਾ ਸਹਾਇਤਾ ਕਰਾਂਗਾ। ਕੋਚ ਅਰੁਣ ਨੇ ਮੁਰਲੀਧਰਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੁਰਲੀ ਵੀਨੰਸ ਟੀਮ ਦਾ ਹਿੱਸਾ ਹੋਣਗੇ ਅਤੇ ਨੌਜਵਾਨ ਖਿਡਾਰੀਆਂ ਦੇ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨਗੇ। ਸਾਡੇ ਲਈ ਇਹ ਬੜੇ ਸਨਮਾਨ ਦੀ ਗੱਲ ਹੈ ਕਿ ਮੁਰਲੀ ਖਿਡਾਰੀਆਂ ਦੇ ਨਾਲ ਆਪਣਾ ਤਜਰਬਾ ਸਾਂਝਾ ਕਰਨਗੇ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਗੇ।
15 ਸਾਲ ਬਾਅਦ ਗਾਂਗੁਲੀ ਨੇ ਕੀਤਾ ਟਰੇਨ ਦਾ ਸਫਰ, ਸੀਟ 'ਤੇ ਬੈਠਣ ਲੱਗੇ ਤਾਂ ਪੈ ਗਿਆ ਪੰਗਾ
NEXT STORY