ਮਿਆਮੀ : ਸਵਿਸ ਟੈਨਿਸ ਦੇ ਮਹਾਨ ਖਿਡਾਰੀ ਰੋਜਰ ਫੈਡਰਰ ਨੇ ਰਾਫੇਲ ਨਡਾਲ ਦੇ ਫਰੈਂਚ ਓਪਨ ਲਈ ਠੀਕ ਹੋਣ ਦੀ ਉਮੀਦ ਜਤਾਉਂਦੇ ਹੋਏ ਕਿਹਾ ਹੈ ਕਿ ਜੇਕਰ 14 ਵਾਰ ਦਾ ਰੋਲੈਂਡ ਗੈਰੋਸ ਚੈਂਪੀਅਨ ਇਸ ਸਾਲ ਟੂਰਨਾਮੈਂਟ ਤੋਂ ਗੈਰਹਾਜ਼ਰ ਰਹਿੰਦਾ ਹੈ ਤਾਂ ਇਹ ਟੈਨਿਸ ਲਈ 'ਵੱਡਾ' ਝਟਕਾ ਹੋਵੇਗਾ। ਨਡਾਲ ਜਨਵਰੀ ਦੇ ਆਸਟ੍ਰੇਲੀਅਨ ਓਪਨ ਦੌਰਾਨ ਕਮਰ ਦੀ ਸੱਟ ਨਾਲ ਜੂਝ ਰਿਹਾ ਹੈ ਅਤੇ ਉਸ ਨੂੰ ਡਰ ਹੈ ਕਿ ਉਹ ਉਸ ਟੂਰਨਾਮੈਂਟ ਤੋਂ ਬਾਹਰ ਹੋ ਸਕਦਾ ਹੈ ਜਿੱਥੇ ਉਸਨੇ ਸਭ ਤੋਂ ਵੱਧ ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ।
ਉਹ ਪਿਛਲੇ ਹਫਤੇ ਖੇਡੇ ਗਏ ਮੈਡ੍ਰਿਡ ਓਪਨ ਅਤੇ ਇਸ ਹਫਤੇ ਖੇਡੇ ਜਾ ਰਹੇ ਇਟਾਲੀਅਨ ਓਪਨ ਤੋਂ ਵੀ ਬਾਹਰ ਹੋ ਚੁੱਕੇ ਹਨ। ਆਪਣੇ ਸ਼ਾਨਦਾਰ ਕਰੀਅਰ 'ਚ 20 ਗ੍ਰੈਂਡ ਸਲੈਮ ਚੈਂਪੀਅਨਸ਼ਿਪ ਜਿੱਤ ਚੁੱਕੇ ਫੈਡਰਰ ਨੇ ਐਤਵਾਰ ਨੂੰ ਸਕਾਈ ਸਪੋਰਟਸ ਨੂੰ ਕਿਹਾ, "ਇਹ ਬਹੁਤ ਬੁਰਾ ਹੋਵੇਗਾ, ਜੇਕਰ ਰਾਫਾ ਨਹੀਂ ਹੋਵੇਗਾ ਤਾਂ ਟੈਨਿਸ ਦੀ ਖੇਡ ਦੀ ਸਥਿਤੀ ਚੰਗੀ ਨਹੀਂ ਹੋਵੇਗੀ।''
ਉਨ੍ਹਾਂ ਕਿਹਾ ਕਿ ਮੈਨੂੰ ਅਜੇ ਵੀ ਉਨ੍ਹਾਂ ਦੇ ਠੀਕ ਹੋਣ ਤੇ ਵਾਪਸੀ ਕਰਨ ਦੀ ਉਮੀਦ ਹੈ। ਮੈਂ ਦੇਖਿਆ ਹੈ ਕਿ ਉਹ ਰੋਮ (ਇਟਾਲੀਅਨ ਓਪਨ) ਤੋਂ ਬਾਹਰ ਹੋ ਗਿਆ ਹੈ। ਮੈਂ ਉਸਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਪਿਛਲੇ ਸਾਲ ਟੈਨਿਸ ਤੋਂ ਸੰਨਿਆਸ ਲੈਣ ਵਾਲੇ ਫੈਡਰਰ ਨੇ ਕਿਹਾ, "ਜ਼ਾਹਿਰ ਹੈ ਕਿ ਨੋਵਾਕ (ਜੋਕੋਵਿਚ) ਜ਼ਿਆਦਾ ਨਹੀਂ ਖੇਡ ਰਿਹਾ ਹੈ, ਇਸ ਲਈ ਮੈਨੂੰ ਉਮੀਦ ਹੈ ਕਿ ਉਹ ਮਜ਼ਬੂਤ ਹੋਵੇਗਾ ।'' 2006 ਵਿੱਚ ਫਰੈਂਚ ਓਪਨ ਜਿੱਤਣ ਤੋਂ ਬਾਅਦ, ਉਹ ਹਰ ਸਾਲ ਟੂਰਨਾਮੈਂਟ ਵਿੱਚ ਹਿੱਸਾ ਲੈਂਦਾ ਰਿਹਾ ਹੈ। ਉਸ ਨੇ ਆਪਣੇ 22 ਗ੍ਰੈਂਡ ਸਲੈਮ ਖਿਤਾਬਾਂ ਵਿੱਚੋਂ 14 ਇਸੇ ਆਯੋਜਨ 'ਚ ਜਿੱਤੇ ਹਨ।
WTC Final ਲਈ ਭਾਰਤੀ ਟੀਮ 'ਚ ਜ਼ਖ਼ਮੀ ਕੇਐੱਲ ਰਾਹੁਲ ਦੀ ਜਗ੍ਹਾ ਇਹ ਖਿਡਾਰੀ ਹੋਇਆ ਸ਼ਾਮਲ
NEXT STORY