ਕੋਲਕਾਤਾ- ਭਾਰਤੀ ਟੀਮ ਦੇ ਸਹਾਇਕ ਕੋਚ ਅਹੁਦੇ ਤੋਂ ਹਾਲ ਹੀ ’ਚ ਹਟਾਏ ਗਏ ਅਭਿਸ਼ੇਕ ਨਾਇਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਸਹਿਯੋਗੀ ਸਟਾਫ ’ਚ ਸ਼ਾਮਲ ਹੋ ਗਏ। ਇਸ ਆਈ. ਪੀ. ਐੱਲ. ਫਰੈਂਚਾਇਜ਼ੀ ਨੇ ਸ਼ਨੀਵਾਰ ਨੂੰ ਇਸ ਦਾ ਐਲਾਨ ਕੀਤਾ ਪਰ ਉਨ੍ਹਾਂ ਦੀ ਭੂਮਿਕਾ ਅਤੇ ਅਹੁਦੇ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਕੇ. ਕੇ. ਆਰ. ਨੇ ‘ਐਕਸ’ ’ਤੇ ਲਿਖਿਆ ਕਿ ਅਭਿਸ਼ੇਕ ਨਾਇਰ, ਘਰ ਵਾਪਸੀ ’ਤੇ ਤੁਹਾਡਾ ਸਵਾਗਤ ਹੈ।
ਨਾਇਰ 2024 ’ਚ ਜਦੋਂ ਟੀਮ ਨੇ ਆਪਣੇ ਆਈ. ਪੀ. ਐੱਲ. ਖਿਤਾਬ ਦੇ 10 ਸਾਲਾਂ ਦੇ ਸੋਕੇ ਨੂੰ ਖਤਮ ਕੀਤਾ ਸੀ, ਉਦੋਂ ਸਹਾਇਕ ਕੋਚ ਅਤੇ ਮੇਂਟੋਰ (ਮਾਰਗਦਰਸ਼ਕ) ਸਨ। ਉਨ੍ਹਾਂ ਨੇ ਕੇ. ਕੇ. ਆਰ. ਅਕਾਦਮੀ ’ਚ ਖਿਡਾਰੀ ਵਿਕਾਸ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਕੇ. ਕੇ. ਆਰ. ਨੇ ਪਹਿਲਾਂ ਦੀ ਇਕ ਪੋਸਟ ’ਚ ਖੁਲਾਸਾ ਕੀਤਾ ਸੀ ਕਿ ਉਹ ਸਹਾਇਕ ਕੋਚ ਦੇ ਰੂਪ ’ਚ ਵਾਪਸੀ ਕਰ ਰਹੇ ਹਨ ਪਰ ਜਲਦ ਹੀ ਇਸ ਨੂੰ ‘ਐਕਸ’ ਤੋਂ ਹਟਾ ਦਿੱਤਾ।
IPL 2025 ; DC ਖ਼ਿਲਾਫ਼ GT ਦੀ ਰੋਮਾਂਚਕ ਜਿੱਤ, ਫ਼ਿਰ ਵੀ ਕਪਤਾਨ ਗਿੱਲ ਨੂੰ ਪੈ ਗਿਆ ਵੱਡਾ ਘਾਟਾ
NEXT STORY