ਟੋਕੀਓ— ਇਹ ਸੁਣਨ ’ਚ ਭਾਵੇਂ ਪਰੀ ਕਥਾ ਦੀ ਤਰ੍ਹਾਂ ਲੱਗੇ ਕਿ ਵਜ਼ਨ ਘੱਟ ਕਰਨ ਦੇ ਉਦੇਸ਼ ਨਾਲ ਖੇਡਾਂ ਨਾਲ ਜੁੜਨ ਵਾਲਾ ਬੱਚਾ ਅੱਗੇ ਚਲ ਕੇ ਓਲੰਪਿਕ ਖੇਡਾਂ ’ਚ ਐਥਲੈਟਿਕਸ ’ਚ ਦੇਸ਼ ਦਾ ਪਹਿਲਾ ਸੋਨ ਤਗਮਾ ਜੇਤੂ ਬਣ ਜਾਵੇ ਪਰ ਜੈਵਲਿਨ ਥ੍ਰੋਅਰ ਖਿਡਾਰੀ ਨੀਰਜ ਚੋਪੜਾ ਨੇ ਇਸ ਨੂੰ ਸਚ ਕਰ ਦਿਖਾਇਆ। ਹਰਿਆਣਾ ਦੇ ਖਾਂਦਰਾ ਪਿੰਡ ਦੇ ਇਕ ਕਿਸਾਨ ਦੇ ਪੁੱਤਰ 23 ਸਾਲਾ ਨੀਰਜ ਨੇ ਟੋਕੀਓ ਓਲੰਪਿਕਸ ’ਚ ਜੈਵਲਿਨ ਥ੍ਰੋਅ ਦੇ ਫ਼ਾਈਨਲ ’ਚ ਆਪਣੀ ਦੂਜੀ ਕੋਸ਼ਿਸ਼ ’ਚ 87.58 ਮੀਟਰ ਦੂਰ ਜੈਵਲਿਨ ਥ੍ਰੋਅ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤੇ ਭਾਰਤੀਆਂ ਨੂੰ ਜਸ਼ਨ ’ਚ ਡੁਬਾ ਦਿੱਤਾ। ਨੀਰਜ ਚੋਪੜਾ ਦੀਆਂ ਅਜੇ ਤਕ ਦੀਆਂ ਉਪਲਧੀਆਂ ਇਸ ਤਰ੍ਹਾਂ ਹਨ-
ਓਲੰਪਿਕ
2021 ’ਚ ਸੋਨ ਤਮਗ਼ਾ
ਏਸ਼ੀਆਈ ਖੇਡ
2018 ’ਚ ਸੋਨ ਤਮਗ਼ਾ
ਰਾਸ਼ਟਰਮੰਡਲ ਖੇਡ
2018 ’ਚ ਸੋਨ ਤਮਗ਼ਾ
ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ
2017 ’ਚ ਸੋਨ ਤਮਗ਼ਾ
ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ
2016 ’ਚ ਸੋਨ ਤਮਗ਼ਾ
ਦੱਖਣੀ ਏਸ਼ੀਆਈ ਖੇਡ
2016 ’ਚ ਸੋਨ ਤਮਗ਼ਾ
ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ
2016 ’ਚ ਚਾਂਦੀ ਤਮਗ਼ਾ।
ਵਰਤਮਾਨ ਰਾਸ਼ਟਰੀ ਰਿਕਾਰਡ ਧਾਰਕ (88.07 ਮੀਟਰ-2021)- ਵਰਤਮਾਨ ਵਿਸ਼ਵ ਜੂਨੀਅਰ ਰਿਕਾਰਡ ਧਾਰਕ (86.48 ਮੀਟਰ-2016)
ਪਾਕਿਸਤਾਨੀ ਐਥਲੀਟ ਨੇ ਵੀ ਮੰਨਿਆ 'ਨੀਰਜ ਚੋਪੜਾ' ਦਾ ਲੋਹਾ, ਤਾਰੀਫ਼ 'ਚ ਕਹੀ ਇਹ ਗੱਲ
NEXT STORY