ਬ੍ਰਾਜ਼ੀਲ— ਇਕ ਵਿਗਿਆਪਨ 'ਚ ਫੀਫਾ ਵਿਸ਼ਵ ਕੱਪ 'ਚ ਆਪਣੀਆਂ ਭਾਵਨਾਵਾਂ ਨੂੰ ਦਰਸਾਉਣ ਦੇ ਕਾਰਨ ਵਿਵਾਦਾਂ 'ਚ ਫਸੇ ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਦੇ ਬਚਾਅ 'ਚ ਉਸ ਦੀ ਮਾਂ ਨਾਦਿਨੇ ਗੋਨਕਾਲਵੇਸ ਅੱਗੇ ਆਈ ਹੈ। ਗੋਨਕਾਲਵੇਸ ਨੇ ਇੰਸਟਾਗ੍ਰਾਮ ਦੇ ਜ਼ਰੀਏ ਆਪਣੀ ਇਕ ਪੋਸਟ ਸਾਂਝੀ ਕਰਕੇ ਆਪਣੇ ਪੁੱਤਰ ਨੇਮਾਰ ਦਾ ਸਮਰਥਨ ਕੀਤਾ ਹੈ।
ਨੇਮਾਰ ਦੀ ਮਾਂ ਨੇ ਕਿਹਾ, ''ਜੋ ਲੋਕ ਤੈਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਉਨ੍ਹਾਂ ਲੋਕਾਂ ਦੇ ਮੁਕਾਬਲੇ ਬਹੁਤ ਘੱਟ ਹਨ ਜੋ ਤੈਨੂੰ ਪਿਆਰ ਕਰਦੇ ਹਨ ਅਤੇ ਜਾਣਦੇ ਹਨ ਕਿ ਤੇਰੇ ਦਿਲ 'ਚ ਕੀ ਹੈ।'' ਜ਼ਿਕਰਯੋਗ ਹੈ ਕਿ ਇਕ ਵਿਗਿਆਪਨ 'ਚ ਨੇਮਾਰ ਨੇ ਇਹ ਗੱਲ ਕਬੂਲੀ ਸੀ ਕਿ ਵਿਸ਼ਵ ਕੱਪ ਦੇ ਦੌਰਾਨ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਨੂੰ ਵਧਾ-ਚੜ੍ਹਾਅ ਕੇ ਪੇਸ਼ ਕੀਤਾ ਸੀ।
ਬ੍ਰਾਜ਼ੀਲ ਦੀ ਮੀਡੀਆ ਨੇ 26 ਸਾਲਾ ਖਿਡਾਰੀ ਦੇ ਇਸ ਵਿਗਿਆਪਨ ਦੇ ਬਾਅਦ ਕਾਫੀ ਆਲੋਚਨਾ ਕੀਤੀ ਹੈ। ਬੈਲਜੀਅਮ ਨੇ ਬ੍ਰਾਜ਼ੀਲ ਨੂੰ ਵਿਸ਼ਵ ਕੱਪ ਕੁਆਰਟਰ ਫਾਈਨਲ 'ਚ 2-1 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ ਸੀ। ਅਜਿਹੇ 'ਚ ਵਿਵਾਦਾਂ ਤੋਂ ਘਿਰੇ ਨੇਮਾਰ ਦੇ ਪੱਖ 'ਚ ਅੱਗੇ ਆਈ ਉਸ ਦੀ ਮਾਂ ਨੇ ਕਿਹਾ ਕਿ ਜ਼ਿੰਦਗੀ 'ਚ ਚੀਜ਼ਾਂ ਹਮੇਸ਼ਾ ਉਸ ਤਰ੍ਹਾਂ ਨਹੀਂ ਰਹਿੰਦੀਆਂ, ਜਿਵੇਂ ਲੋਕ ਚਾਹੁੰਦੇ ਹਨ। ਗੋਨਕਾਲਵੇਸ ਨੇ ਕਿਹਾ ਕਿ ਕਈ ਵਾਰ ਸਾਡੀ ਜ਼ਿੰਦਗੀ 'ਚ ਚੀਜ਼ਾਂ ਉਸ ਤਰ੍ਹਾਂ ਨਹੀਂ ਹੁੰਦੀਆਂ, ਜਿਵੇਂ ਕਿ ਅਸੀਂ ਚਾਹੁੰਦੇ ਹਾਂ। ਖਾਸ ਕਰਕੇ ਸਾਡੇ ਸੁਪਨੇ ਅਤੇ ਇੱਛਾਵਾਂ।
ਰਾਹੁਲ ਨੇ ਕੀਤੀ ਭਵਿੱਖਬਾਣੀ, ਸੀਰੀਜ਼ 'ਚ ਭਾਰਤ ਦਾ ਪੱਲਾ ਹੋ ਸਕਦੈ ਭਾਰੀ
NEXT STORY