ਜੋਹਾਨਸਬਰਗ– ਦੱਖਣੀ ਅਫਰੀਕਾ ਨੇ ਅਗਲੇ ਮਹੀਨੇ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਤੇਂਬਾ ਬਾਵੂਮਾ ਦੀ ਕਪਤਾਨੀ ਵਾਲੀ ਟੀਮ ਵਿਚ ਸੱਟ ਤੋਂ ਉੱਭਰ ਚੁੱਕੇ ਤੇਜ਼ ਗੇਂਦਬਾਜ਼ ਲੂੰਗੀ ਇਨਗਿਡੀ ਤੇ ਐਨਰਿਕ ਨੋਰਤਜੇ ਨੂੰ ਸ਼ਾਮਲ ਕੀਤਾ ਹੈ।
ਨੋਰਤਜੇ ਨੂੰ ਪਿਛਲੇ ਮਹੀਨੇ ਅੰਗੂਠੇ ਵਿਚ ਸੱਟ ਲੱਗੀ ਸੀ, ਜਿਸਦੀ ਵਜ੍ਹਾ ਨਾਲ ਉਹ ਪਾਕਿਸਤਾਨ ਵਿਰੁੱਧ ਲੜੀ ਨਹੀਂ ਖੇਡ ਸਕਿਆ ਸੀ। ਉੱਥੇ ਹੀ, ਨਵੰਬਰ ਵਿਚ ਗ੍ਰੋਇਨ ਦੀ ਲੱਗੀ ਸੱਟ ਕਾਰਨ ਇਨਗਿਡੀ ਸ਼੍ਰੀਲੰਕਾ ਤੇ ਪਾਕਿਸਤਾਨ ਵਿਰੁੱਧ ਲੜੀ ਵਿਚੋਂ ਬਾਹਰ ਰਿਹਾ ਸੀ। ਵਨ ਡੇ ਵਿਸ਼ਵ ਕੱਪ 2023 ਸੈਮੀਫਾਈਨਲ ਖੇਡਣ ਵਾਲੀ ਦੱਖਣੀ ਅਫਰੀਕੀ ਟੀਮ ਨੂੰ ਚੈਂਪੀਅਨਜ਼ ਟਰਾਫੀ ਵਿਚ ਗਰੁੱਪ-ਬੀ ਵਿਚ ਰੱਖਿਆ ਗਿਆ ਹੈ। ਉਸ ਨੂੰ ਅਫਗਾਨਿਸਤਾਨ ਵਿਰੁੱਧ ਕਰਾਚੀ ਵਿਚ 21 ਫਰਵਰੀ ਨੂੰ ਪਹਿਲਾ ਮੈਚ ਖੇਡਣਾ ਹੈ। ਇਸ ਤੋਂ ਬਾਅਦ 25 ਫਰਵਰੀ ਨੂੰ ਰਾਵਲਪਿੰਡੀ ਵਿਚ ਆਸਟ੍ਰੇਲੀਆ ਨਾਲ ਤੇ 1 ਮਾਰਚ ਨੂੰ ਇੰਗਲੈਂਡ ਨਾਲ ਖੇਡਣਾ ਹੈ।
ਦੱਖਣੀ ਅਫਰੀਕੀ ਟੀਮ : ਤੇਂਬਾ ਬਾਵੂਮਾ (ਕਪਤਾਨ), ਟੋਨੀ ਡੀ ਜਾਰਜੀ, ਮਾਰਕੋ ਜਾਨਸੇਨ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਐਡਨ ਮਾਰਕ੍ਰਾਮ, ਡੇਵਿਡ ਮਿਲਰ, ਵਿਆਨ ਮੂਲਡਰ, ਲੂੰਗੀ ਇਨਗਿਡੀ, ਹੈਨਰਿਕ ਨੋਰਤਜੇ, ਕੈਗਿਸੋ ਰਬਾਡਾ, ਰਿਆਨ ਰਿਕੇਲਟਨ, ਤਬਰੇਜ ਸ਼ੰਮਸੀ, ਟ੍ਰਿਸਟਨ ਸਟੱਬਸ, ਰਾਸੀ ਵਾਨ ਡੇਰ ਡੂਸੇਨ।
ਇਸ ਧਾਕੜ ਬੱਲੇਬਾਜ਼ ਨੂੰ ਖਾਸ ਬੱਲੇ ਨਾਲ ਖੇਡਣ 'ਤੇ ਮਿਲਣਗੇ 7 ਕਰੋੜ ਰੁਪਏ, ਜਾਣੋ ਕਿਸਨੇ ਖੋਲ੍ਹਿਆ ਖਜ਼ਾਨਾ?
NEXT STORY