ਵਾਸ਼ਿੰਗਟਨ— ਆਸਟਰੇਲੀਆਈ ਖਿਡਾਰੀ ਨਿਕ ਕਿਰਗੀਓਸ ਨੇ ਯੂਨਾਨ ਦੇ ਟਾਪ ਸੀਡ ਸਟੇਫਾਨੋਸ ਸਿਤਸਿਪਾਸ ਨੂੰ ਹਰਾ ਕੇ ਵਾਸ਼ਿੰਗਟਨ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। 52ਵੀਂ ਰੈਂਕਿੰਗ ਦੇ ਕਿਰਗੀਓਸ ਨੇ ਸੈਮੀਫਾਈਨਲ ਮੈਚ 'ਚ 19 ਐੱਸ ਲਗਾਏ ਅਤੇ ਇਕ ਮੈਚ ਪੁਆਇੰਟ ਦਾ ਬਚਾਅ ਕਰਦੇ ਹੋਏ ਸਿਤਸਿਪਾਸ ਖਿਲਾਫ 6-4, 3-6, 7-6 (9-7) ਨਾਲ ਜਿੱਤ ਦਰਜ ਕੀਤੀ। ਸਿਤਸਿਪਾਸ ਨੂੰ ਬੂਟ ਦੇ ਤਸਮੇ ਖੁੱਲਣ ਨਾਲ ਮੈਚ 'ਚ ਦੇਰੀ ਹੋਈ। ਸੋਮਵਾਰ ਨੂੰ ਵਰਲਡ ਦੇ ਪੰਜਵੇਂ ਨੰਬਰ ਦੇ ਖਿਡਾਰੀ ਬਣੇ ਯੂਨਾਨੀ ਖਿਡਾਰੀ ਇਕ ਸੈੱਟ ਤੋਂ ਪਿਛੜ ਗਏ ਅਤੇ ਤੀਜੇ ਸੈੱਟ ਦਾ ਟਾਈਬ੍ਰੇਕ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ।

ਕਿਰਗੀਓਸ ਹੁਣ 365390 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ 'ਚ ਖਿਤਾਬ ਦੇ ਲਈ ਰੂਸ ਦੇ ਦਾਨਿਲ ਮੇਦਵੇਦੇਵ ਨਾਲ ਭਿੜਨਗੇ ਜਿਨ੍ਹਾਂ ਨੇ ਇਕ ਹੋਰ ਸੈਮੀਫਾਈਨਲ 'ਚ ਜਰਮਨੀ ਦੇ ਪੀਟਰ ਗੋਜਵਿਕ ਨੰ 6-2, 6-2 ਨਾਲ ਹਰਾਇਆ। ਆਸਟਰੇਲੀਆਈ ਖਿਡਾਰੀ ਕਿਰਗੀਓਸ ਕਰੀਅਰ ਦੇ ਆਪਣੇ ਛੇਵੇਂ ਏ.ਟੀ.ਪੀ. ਖਿਤਾਬ ਲਈ ਖੇਡਣਗੇ। ਉਹ ਮਾਰਚ 'ਚ ਏਕਾਪੁਲਕੋ 'ਚ ਜਿੱਤ ਦਰਜ ਕਰਾ ਚੁੱਕੇ ਹਨ। ਜਦਕਿ ਮਹਿਲਾਵਾਂ 'ਚ 62ਵੀਂ ਰੈਂਕਿੰਗ ਦੀ ਇਟਲੀ ਦੀ ਕੈਮਿਲਾ ਜਿਆਰਜੀ ਆਪਣੇ ਤੀਜੇ ਡਬਲਿਊ.ਟੀ.ਏ. ਖਿਤਾਬ ਲਈ ਉਤਰੇਗੀ। ਉਨ੍ਹਾਂ ਦਾ ਫਾਈਨਲ 'ਚ 79ਵੀਂ ਰੈਂਕਿੰਗ ਅਮਰੀਕਾ ਦੀ ਜੈਸਿਕਾ ਪੇਗੁਲਾ ਨਾਲ ਮੁਕਾਬਲਾ ਹੋਵੇਗਾ।
ਭਾਰਤ-ਏ ਨੇ ਵੈਸਟਇੰਡੀਜ਼-ਏ ਨੂੰ 7 ਵਿਕਟਾਂ ਨਾਲ ਹਰਾ ਕੇ ਟੈਸਟ ਸੀਰੀਜ਼ ਆਪਣੇ ਨਾਂ ਕੀਤੀ
NEXT STORY