ਤਾਰੋਬਾ— ਕੇਵੋਨ ਕੂਪਰ ਦੀ ਅਜੇਤੂ 29 ਦੌੜਾਂ ਦੀ ਬਦੌਲਤ ਤ੍ਰਿੰਬਾਗੋ ਨਾਈਟ ਰਾਈਡਰਸ ਨੇ ਸੇਂਟ ਕੀਟਸ ਐਂਡ ਨੇਵਿਸ ਪੇਟ੍ਰੀਆਟਸ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਤਿੰਨ ਸਾਲਾਂ 'ਚ ਦੂਜੀ ਵਾਰ ਕੈਰੇਬੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤ ਲਿਆ।
ਬ੍ਰਾਇਨ ਲਾਰਾ ਸਟੇਡੀਅਮ 'ਚ ਖੇਡੇ ਗਏ ਫਾਈਨਲ 'ਚ ਸੇਂਟ ਕੀਟਸ ਦੀ ਟੀਮ ਨੇ 20 ਓਵਰਾਂ 'ਚ ਛੇ ਵਿਕਟਾਂ 'ਤੇ 135 ਦੌੜਾਂ ਬਣਾਈਆਂ। ਟੀਮ ਦਾ ਕਪਤਾਨ ਅਤੇ ਸਟਾਰ ਬੱਲੇਬਾਜ਼ ਕ੍ਰਿਸ ਗੇਲ ਸਿਰਫ ਇਕ ਦੌੜ ਬਣਾ ਕੇ ਆਊਟ ਹੋ ਗਿਆ। ਕਾਰਲੋਸ ਬ੍ਰੈਥਵੇਟ ਨੇ ਅਜੇਤੂ 30, ਜੋਨਾਥਨ ਕਾਰਟਰ ਨੇ 21, ਬ੍ਰੈਂਡਨ ਕਿੰਗ ਨੇ 19, ਡੇਵੋਨ ਥਾਮਸ ਨੇ 17, ਮੁਹੰਮਦ ਨਬੀ ਨੇ ਅਜੇਤੂ 18 ਅਤੇ ਐਵਿਨ ਲੁਈਸ ਨੇ 16 ਦੌੜਾਂ ਬਣਾਈਆਂ। ਜੇਵੋਨ ਸਰਲਸ ਨੇ 29 ਦੌੜਾਂ 'ਤੇ ਦੋ ਵਿਕਟਾਂ ਅਤੇ ਕੂਪਰ ਨੇ 12 ਦੌੜਾਂ 'ਤੇ ਦੋ ਵਿਕਟਾਂ ਲਈਆਂ।
ਟੀਚੇ ਦਾ ਪਿੱਛਾ ਕਰਦੇ ਹੋਏ ਨਾਈਟ ਰਾਈਡਰਸ ਦੀਆਂ 7 ਵਿਕਟਾਂ ਸਿਰਫ 90 ਦੌੜਾਂ 'ਤੇ ਡਿਗ ਚੁੱਕੀਆਂ ਸਨ ਪਰ ਕੂਪਰ ਨੇ ਸਿਰਫ 14 ਗੇਂਦਾਂ 'ਤੇ ਦੋ ਚੌਕੇ ਅਤੇ ਦੋ ਛੱਕੇ ਲਾਉਂਦਿਆਂ ਅਜੇਤੂ 29 ਦੌੜਾਂ ਬਣਾ ਕੇ ਨਾਈਟ ਰਾਈਡਰਸ ਨੂੰ ਖਿਤਾਬ ਦਿਵਾ ਦਿੱਤਾ। ਨਾਈਟ ਰਾਈਡਰਸ ਨੇ 19 ਓਵਰਾਂ 'ਚ 7 ਵਿਕਟਾਂ 'ਤੇ 136 ਦੌੜਾਂ ਦਾ ਯੋਗਦਾਨ ਦਿੱਤਾ।
ਹਿਮਾਂਸ਼ੂ ਕਾਂਸੀ ਤਮਗੇ ਦੀ ਦੌੜ 'ਚ
NEXT STORY