ਸਪੋਰਟਸ ਡੈਸਕ- 23 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੇ 2021 ਤੋਂ ਬਾਅਦ ਅਮਰੀਕਾ 'ਚ ਪਹਿਲਾ ਸਿੰਗਲ ਮੈਚ ਜਿੱਤਿਆ ਹੈ। ਉਨ੍ਹਾਂ ਨੇ ਵੈਸਟਰਨ ਐਂਡ ਸਦਰਨ ਓਪਨ 'ਚ ਅਲੇਜਾਂਦਰੋ ਡੇਵਿਡੋਵਿਚ ਫੋਕੀਨਾ ਨੂੰ ਹਰਾਇਆ ਜਦੋਂ ਸਪੈਨਿਸ਼ ਖਿਡਾਰੀ ਨੂੰ ਕਮਰ 'ਚ ਸੱਟ ਕਾਰਨ ਦੂਜੇ ਸੈੱਟ 'ਚ ਕੋਰਟ ਤੋਂ ਬਾਹਰ ਹੋਣਾ ਪਿਆ।
ਦੂਜੇ ਨੰਬਰ ਦੇ ਜੋਕੋਵਿਚ ਨੇ ਪਹਿਲਾ ਸੈੱਟ 6.4 ਨਾਲ ਜਿੱਤਿਆ ਅਤੇ ਦੂਜੇ 'ਚ ਦੋ ਅੰਕਾਂ ਨਾਲ ਅੱਗੇ ਸਨ। ਡੇਵਿਡੋਵਿਚ ਨੂੰ ਇਸ ਤੋਂ ਬਾਅਦ ਦਰਦ ਮਹਿਸੂਸ ਹੋਇਆ ਅਤੇ ਮੈਚ 46 ਮਿੰਟ 'ਚ ਖਤਮ ਹੋ ਗਿਆ।
ਇਹ ਵੀ ਪੜ੍ਹੋ- ਪਾਕਿ ਟੀਮ ਨੂੰ ਲੱਗਾ ਵੱਡਾ ਝਟਕਾ, ਵਿਸ਼ਵ ਕੱਪ ਤੋਂ ਠੀਕ ਪਹਿਲਾਂ ਸਟਾਰ ਤੇਜ਼ ਗੇਂਦਬਾਜ਼ ਨੇ ਲਿਆ ਸੰਨਿਆਸ
ਜੋਕੋਵਿਚ ਕੋਰੋਨਾ ਦਾ ਟੀਕਾ ਨਾ ਲੱਗਣ ਕਾਰਨ ਪਿਛਲੇ ਦੋ ਸਾਲਾਂ 'ਚ ਅਮਰੀਕਾ 'ਚ ਨਹੀਂ ਖੇਡ ਸਕੇ ਹਨ। ਉਹ 2019 ਤੋਂ ਬਾਅਦ ਪਹਿਲੀ ਵਾਰ ਇੱਥੇ ਖੇਡ ਰਹੇ ਹਨ। ਵੈਸਟਰਨ ਐਂਡ ਸਦਰਨ ਓਪਨ 2020 'ਚ ਨਿਊਯਾਰਕ 'ਚ ਖੇਡਿਆ ਗਿਆ ਸੀ। ਚੌਥੀ ਰੈਕਿੰਗ ਵਾਲੇ ਸਟੀਫਾਨੋਸ ਸਿਟਸਿਪਾਸ ਨੇ ਅਮਰੀਕਾ ਦੇ ਬੇਨ ਸ਼ੈਲਟਨ ਨੂੰ 7. 6, 7. 6 ਨਾਲ ਹਰਾਇਆ
ਇਹ ਵੀ ਪੜ੍ਹੋ- ਰੋਨਾਲਡੋ ਦੀ ਰਾਹ 'ਤੇ ਨੇਮਾਰ, ਸਾਊਦੀ ਅਰਬ ਦੇ ਕਲੱਬ ਅਲ ਹਿਲਾਲ ਨਾਲ ਜੁੜੇ, ਕਮਾਉਣਗੇ ਹਜ਼ਾਰਾਂ ਕਰੋੜ
ਮਹਿਲਾ ਵਰਗ 'ਚ ਚੋਟੀ ਦੀ ਰੈਂਕਿੰਗ ਵਾਲੀ ਇਗਾ ਸਵਿਆਤੇਕ ਨੇ ਅਮਰੀਕੀ ਕੁਆਲੀਫਾਇਰ ਡੇਨੀਯੇਲੇ ਕੋਲਿੰਸ ਨੂੰ 61, 6. 0 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਝੇਂਗ ਕਿਨਵੇਨ ਨਾਲ ਹੋਵੇਗਾ ਜਿਸ ਨੇ 43 ਸਾਲਾ ਵੀਨਸ ਵਿਲੀਅਮਸ ਨੂੰ 1.6, 6. 2, 6. 1 ਨਾਲ ਮਾਤ ਦਿੱਤੀ। ਮਹਿਲਾ ਵਰਗ 'ਚ ਹੀ 18 ਸਾਲਾ ਲਿੰਡਾ ਨੋਸਕੋਵਾ ਨੇ ਨੌਵਾਂ ਦਰਜਾ ਪ੍ਰਾਪਤ ਪੇਤਰਾ ਕਵਿਤੋਵਾ ਨੂੰ 3.6, 6. 2, 6. 4 ਨਾਲ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ। ਇਸ ਦੇ ਨਾਲ ਹੀ ਚੌਥਾ ਦਰਜਾ ਪ੍ਰਾਪਤ ਏਲੇਨਾ ਰਿਬਾਕਿਨਾ ਨੇ ਜੇਲੇਨਾ ਓਸਟਾਪੇਂਕੋ ਨੂੰ 6. 7, 6. 2, 6. 4 ਨਾਲ ਹਰਾਇਆ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਨਸਿਨਾਟੀ ਓਪਨ ਦੇ ਦੂਜੇ ਪੜਾਅ 'ਚ ਅਲਕਾਰਾਜ਼ ਨੇ ਥਾਂਪਸਨ ਨੂੰ ਹਰਾਇਆ
NEXT STORY