ਭੁਵਨੇਸ਼ਵਰ : ਓਡੀਸ਼ਾ ਸਰਕਾਰ ਨੇ 18ਵੀਆਂ ਏਸ਼ੀਆਈ ਖੇਡਾਂ ਵਿਚ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਦੇ 2 ਸਥਾਨਕ ਖਿਡਾਰੀਆਂ ਨੂੰ ਸੋਮਵਾਰ ਨੂੰ 50-50 ਲੱਖ ਰੁਪਏ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਓਡੀਸ਼ਾ ਦੇ ਖਿਡਾਰੀਆਂ ਦੀ ਉਪਲੱਬਧੀ ਨੂੰ ਮਾਨਤਾ ਦਿੰਦੇ ਹੋਏ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ, '' ਰਾਜ ਦੀ ਸੰਸ਼ੋਧਿਤ ਖੇਡ ਨੀਤੀ ਦੇ ਤਹਿਤ ਖਿਡਾਰੀਆਂ ਨੂੰ ਪੁਰਸਕਾਰ ਦਿੱਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਮਹਿਲਾ ਹਾਕੀ ਟੀਮ ਦੀ ਚਾਰ ਸਥਾਨਕ ਖਾਡਰੀਅਨਾਂ ਨੂੰ ਇਕ-ਇਕ ਕਰੋੜ ਰੁਪਏ ਦਾ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ। ਟੀਮ ਨੇ ਏਸ਼ੀਆਈ ਖੇਡਾਂ ਵਿਚ ਚਾਂਦੀ ਤਮਗਾ ਜਿੱਤਿਆ ਸੀ।

ਓਡੀਸ਼ਾ ਹੀ ਹਾਕੀ ਦੀਆਂ ਦੋਵੇਂ ਟੀਮਾਂ ਦਾ ਸਪਾਂਸਰ ਹੈ। ਫਰਵਰੀ ਵਿਚ ਪਟਨਾਇਕ ਦੀ ਅਗਵਾਈ ਵਾਲੀ ਰਾਜ ਸਰਕਾਰ ਨੇ ਇਸ ਸਬੰਧ ਵਿਚ ਪੰਜ ਸਾਲ ਦੇ ਇਕ ਕਰਾਰ 'ਤੇ ਸਾਈਨ ਕੀਤੇ ਸੀ। ਰਾਜ ਇਸ ਸਾਲ ਨਵੰਬਰ ਵਿਚ ਪੁਰਸ਼ ਹਾਕੀ ਵਿਸ਼ਵ ਕੱਪ ਦੀ ਵੀ ਮੇਜ਼ਬਾਨੀ ਕਰੇਗਾ। ਪਿਛਲੇ ਹਫਤੇ ਮੁੱਖ ਮੰਤਰੀ ਨੇ ਓਡੀਸ਼ਾ ਦੀ ਸਟਾਰ ਐਥਲੀਟ ਦੂਤੀ ਚੰਦ ਨੂੰ 3 ਕਰੋੜ ਰੁਪਏ ਦਾ ਚੈਕ ਦਿੱਤਾ ਸੀ। ਦੂਤੀ ਨੇ ਇੰਡੋਨੇਸ਼ੀਆ ਵਿਚ ਏਸ਼ੀਆਈ ਖੇਡਾਂ ਵਿਚ 2 ਚਾਂਦੀ ਤਮਗੇ ਜਿੱਤੇ ਸੀ। ਪਟਨਾਇਕ ਨੇ ਅਗਲੇ ਓਲੰਪਿਕ ਲਈ ਦੂਤੀ ਨੂੰ ਟ੍ਰੇਨਿੰਗ ਅਤੇ ਤਿਆਰੀਆਂ ਦੀ ਖਾਤਰ ਹਰ ਤਰ੍ਹਾਂ ਦੀ ਸਹਾਇਤਾ ਮੁਹਈਆ ਕਰਾਉਣ ਦਾ ਵਾਅਦਾ ਕੀਤਾ ਹੈ।

ਭਾਰਤੀ ਹਾਕੀ ਟੀਮਾਂ ਲਈ ਓਲੰਪਿਕ ਦਾ ਰਸਤਾ ਹੋਇਆ ਮੁਸ਼ਕਲ
NEXT STORY