ਮੁੰਬਈ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅੱਜ 47 ਸਾਲ ਦੇ ਹੋ ਗਏ ਹਨ। ਸਚਿਨ ਨੇ 47ਵੇਂ ਜਨਮਦਿਨ ਦੀ ਸ਼ੁਰੂਆਤ ਮਾਂ ਦੇ ਆਸ਼ੀਰਵਾਦ ਨਾਲ ਕੀਤੀ। ਉਨ੍ਹਾਂ ਨੇ ਜਨਮਦਿਨ 'ਤੇ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਪੈਰਾਂ ਨੂੰ ਹੱਥ ਲਗਾਇਆ ਤੇ ਆਸ਼ੀਰਵਾਦ ਲਿਆ। ਮਾਂ ਨੇ ਸਚਿਨ ਨੂੰ ਗਿਫਟ (ਤੋਹਫਾ) 'ਚ ਗਣਪਤੀ ਬੱਪਾ ਦੀ ਖੂਬਸੂਰਤ ਮੂਰਤੀ ਦਿੱਤੀ। ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਨੇ ਕੋਰੋਨਾ ਵਾਇਰਸ ਦੇ ਮੁਸ਼ਕਿਲ ਸਮੇਂ 'ਚ ਆਪਣਾ ਜਨਮਦਿਨ ਨਹੀਂ ਮਨਾਉਣ ਦਾ ਫੈਸਲਾ ਕੀਤਾ ਹੈ। ਸਚਿਨ ਤੇਂਦੁਲਕਰ ਨੇ ਮਾਂ ਦਾ ਆਸ਼ੀਰਵਾਦ ਲੈਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਉਨ੍ਹਾਂ ਨੇ ਲਿਖਿਆ ਮਾਂ ਦੇ ਆਸ਼ੀਰਵਾਦ ਦੇ ਨਾਲ ਮੇਰੇ ਦਿਨ ਦੀ ਸ਼ੁਰੂਆਤ ਹੋਈ। ਉਨ੍ਹਾਂ ਨੇ ਮੈਨੂੰ ਗਣਪਤੀ ਬੱਪਾ ਦੀ ਤਸਵੀਰ ਗਿਫਟ ਦੇ ਰੂਪ 'ਚ ਮੈਨੂੰ ਦਿੱਤੀ। ਬਿਲਕੁਲ ਅਨਮੋਲ। ਜ਼ਿਕਰਯੋਗ ਹੈ ਕਿ ਬਹੁਤ ਘੱਟ ਅਜਿਹਾ ਹੋਇਆ ਹੋਵੇਗਾ, ਜਦੋਂ ਸਚਿਨ ਤੇਂਦੁਲਕਰ ਆਪਣੇ ਜਨਮਦਿਨ 'ਤੇ ਆਪਣੀ ਫੈਮਿਲੀ ਦੇ ਨਾਲ ਰਹੇ ਹੋਣਗੇ। ਕ੍ਰਿਕਟ ਕਰੀਅਰ ਦੌਰਾਨ ਟੂਰ 'ਚ ਵਿਅਸਤਤਾ ਜੋ ਜਗਜਾਹਿਰ ਹੈ।
ਜਦੋਂ ਤਕ IPL ਖੇਡ ਰਿਹਾ ਹਾਂ, RCB 'ਚ ਹੀ ਰਹਾਂਗਾ : ਕੋਹਲੀ
NEXT STORY