ਬੈਂਗਲੁਰੂ (ਬਿਊਰੋ)— ਆਤਮਵਿਸ਼ਵਾਸ ਨਾਲ ਭਰੀ ਭਾਰਤੀ ਹਾਕੀ ਟੀਮ ਦੇ ਕਪਤਾਨ ਪੀ. ਆਰ. ਸ਼੍ਰੀਜੇਸ਼ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਨੀਦਰਲੈਂਡ ਦੇ ਬ੍ਰੇਡਾ 'ਚ 23 ਜੂਨ ਤੋਂ ਇਕ ਜੁਲਾਈ ਤੱਕ ਹੋਣ ਵਾਲੀ ਐੱਫ.ਆਈ.ਐੱਚ. ਚੈਂਪੀਅਨਜ਼ ਟਰਾਫੀ 'ਚ ਚੋਟੀ 'ਤੇ ਰਹਿਣ ਦੀ ਸਮਰੱਥਾ ਰਖਦੀ ਹੈ। ਸੱਟ ਤੋਂ ਉਭਰਨ ਦੇ ਬਾਅਦ ਵਾਪਸੀ ਕਰਨ ਵਾਲੇ ਸ਼੍ਰੀਜੇਸ਼ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਖੁਦ ਦਾ ਮੁਲਾਂਕਣ ਕਰਨ ਦਾ ਚੈਂਪੀਅਨਜ਼ ਟਰਾਫੀ ਸੁਨਹਿਹਾ ਮੌਕਾ ਹੈ।
ਖੁਦ ਦਾ ਮੁਲਾਂਕਣ ਕਰਨ ਦਾ ਹੈ ਸਹੀ ਮੌਕਾ
ਉਨ੍ਹਾਂ ਕਿਹਾ, ''ਸਾਡੇ ਕੋਲ ਯੁਵਾ ਅਤੇ ਤਜਰਬੇਕਾਰ ਖਿਡਾਰੀਆਂ ਦਾ ਚੰਗਾ ਰਲੇਵਾਂ ਹੈ। ਤਿਆਰੀ ਚੰਗੀ ਰਹੀ ਅਤੇ ਆਪਣਾ ਸਰਵਸ਼੍ਰੇਸ਼ਠ ਖੇਡ ਦਿਖਾਉਣ 'ਤੇ ਅਸੀਂ ਚੋਟੀ 'ਤੇ ਰਹਿ ਸਕਦੇ ਹਾਂ। ਸਾਨੂੰ ਮੂਰਖਤਾਪੂਰਨ ਗਲਤੀਆਂ ਕਰਨ ਤੋਂ ਬਚਣਾ ਹੋਵੇਗਾ।'' ਸ਼੍ਰੀਜੇਸ਼ ਨੇ ਕਿਹਾ, ''ਭੁਵਨੇਸ਼ਵਰ 'ਚ ਨਵੰਬਰ ਦਸੰਬਰ 'ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਇਹ ਮੁਲਾਂਕਣ ਕਰਨ ਦਾ ਸਰਵਸ਼੍ਰੇਸ਼ਠ ਮੌਕਾ ਹੈ ਕਿ ਚੋਟੀ ਦੀਆਂ ਟੀਮਾਂ ਦੇ ਸਾਹਮਣੇ ਅਸੀਂ ਕਿੱਥੇ ਠਹਿਰਦੇ ਹਾਂ।''
ਫੀਲਡ ਗੋਲ ਨਹੀਂ ਕਰ ਸਕਣ ਦੇ ਕਾਰਨ ਭਾਰਤੀ ਟੀਮ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਤਮਗਾ ਨਹੀਂ ਜਿੱਤ ਸਕੀ ਅਤੇ ਮੁੱਖ ਕੋਚ ਹਰਿੰਦਰ ਸਿੰਘ ਨੇ ਇਸ 'ਤੇ ਕਾਫੀ ਮਿਹਨਤ ਕੀਤੀ ਹੈ। ਸ਼੍ਰੀਜੇਸ਼ ਨੇ ਕਿਹਾ, ''ਅਸੀਂ ਸਟ੍ਰਾਈਕਿੰਗ ਸਰਕਲ 'ਚ ਪੋਜ਼ੀਸ਼ਨਿੰਗ 'ਤੇ ਕਾਫੀ ਮਿਹਨਤ ਕੀਤੀ ਹੈ। ਕੋਚ ਨੇ ਸਟ੍ਰਾਈਕਰਾਂ ਦੀ ਪੁਜ਼ੀਸ਼ਨ ਚਾਰਟ ਦੇ ਨਾਲ ਵਿਸਥਾਰ ਨਾਲ ਸਮਝਾਈ ਵੀ ਤਾਂ ਜੋ ਅਸੀਂ ਰਾਸ਼ਟਰਮੰਡਲ ਖੇਡਾਂ ਵਾਲੀਆਂ ਗਲਤੀਆਂ ਨਾ ਦੁਹਰਾਈਏ।''
ਇਸ ਤਰ੍ਹਾਂ ਅਮਿਤਾਭ ਬੱਚਨ, ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਦਾ ਲੋਕਾਂ ਨੇ ਕੀਤਾ ਬੁਰਾ ਹਾਲ
NEXT STORY