ਨਵੀਂ ਦਿੱਲੀ- ਪਾਕਿਸਤਾਨ ਨੇ ਬੁੱਧਵਾਰ ਤੋਂ ਕਟਕ 'ਚ ਸ਼ੁਰੂ ਹੋਣ ਵਾਲੀ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ 4 ਐਂਟਰੀਆਂ ਭੇਜੀਆਂ ਹਨ ਪਰ ਉਸ ਦੀ ਹਿੱਸੇਦਾਰੀ ਦੀ ਸੰਭਾਵਨਾ ਨਹੀਂ ਹੈ। ਭਾਰਤੀ ਟੇਬਲ ਟੈਨਿਸ ਮਹਾਸੰਘ ਦੇ ਜਨਰਲ ਸਕੱਤਰ ਐੱਮ. ਪੀ. ਸਿੰਘ ਨੇ ਐਤਵਾਰ ਨੂੰ ਪੀ. ਟੀ. ਆਈ. ਨੂੰ ਕਿਹਾ ਕਿ ਪਾਕਿਸਤਾਨੀ ਟੇਬਲ ਟੈਨਿਸ ਖਿਡਾਰੀਆਂ ਦੇ ਹਿੱਸਾ ਲੈਣ 'ਤੇ ਅਜੇ ਵੀ ਕੋਈ ਸਪੱਸ਼ਟਤਾ ਨਹੀਂ ਹੈ। ਸਿੰਘ ਨੇ ਕਿਹਾ ਕਿ 6 ਮੈਂਬਰੀ ਪਾਕਿਸਤਾਨੀ ਵਫਦ ਨੇ ਕਟਕ ਦਾ ਦੌਰਾ ਕਰਨਾ ਸੀ, ਜਿਸ 'ਚ 4 ਖਿਡਾਰੀ ਅਤੇ 2 ਅਧਿਕਾਰੀ ਸ਼ਾਮਲ ਸਨ। ਉਨ੍ਹਾਂ ਨੇ ਪਹਿਲਾਂ ਹੀ ਆਪਣੀਆਂ ਐਂਟਰੀਆਂ ਭੇਜ ਦਿੱਤੀਆਂ ਸਨ ਪਰ ਅਜੇ ਤਕ ਉਨ੍ਹਾਂ ਦਾ ਕੋਈ ਸੰਦੇਸ਼ ਨਹੀਂ ਮਿਲਿਆ ਹੈ ਕਿ ਉਨ੍ਹਾਂ ਨੂੰ ਭਾਰਤੀ ਵੀਜ਼ਾ ਮਿਲ ਗਿਆ ਜਾਂ ਨਹੀਂ।
ਇਹ ਹਨ 1975 ਤੋਂ 2019 ਤਕ ਵਿਸ਼ਵ ਕੱਪ ਫਾਈਨਲ 'ਮੈਨ ਆਫ ਦਿ ਮੈਚ' ਐਵਾਰਡ ਜਿੱਤਣ ਵਾਲੇ ਖਿਡਾਰੀ
NEXT STORY