ਨਵੀਂ ਦਿੱਲੀ— ਦੇਸ਼ ’ਚ ਚੋਟੀ ਦੇ ਪੈਰਾ ਬੈਡਮਿੰਟਨ ਖਿਡਾਰੀਆਂ ਪ੍ਰਮੋਦ ਭਗਤ ਤੇ ਸੁਕਾਂਤ ਕਦਮ ਦੀ ਪੈਰਾਲੰਪਿਕ ਦੀਆਂ ਤਿਆਰੀਆਂ ਨੂੰ ਝਟਕਾ ਲੱਗਾ ਹੈ ਕਿਉਂਕਿ ਕੋਵਿਡ-19 ਦੇ ਚਲਦੇ ਨਵੇਂ ਇਕਾਂਤਵਾਸ ਦੇ ਨਿਯਮਾਂ ਕਾਰਨ ਭਾਰਤੀ ਟੀਮ ਸਪੈਨਿਸ਼ ਇੰਟਰਨੈਸ਼ਨਲ ਟੂਰਨਾਮੈਂਟ ’ਚ ਹਿੱਸਾ ਨਹੀਂ ਲੈ ਸਕੇਗੀ। ਟੂਰਨਾਮੈਂਟ ਦਾ ਆਯੋਜਨ 11 ਤੋਂ 16 ਮਈ ਤਕ ਹੋਣਾ ਹੈ ਪਰ ਸਪੇਨ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ 10 ਦਿਨਾਂ ਦਾ ਲਾਜ਼ਮੀ ਇਕਾਂਤਵਾਸ ਲਾਗੂ ਕੀਤਾ ਹੈ ਜਿਸ ਕਾਰਨ ਖਿਡਾਰੀਆਂ ਲਈ ਟੂਰਨਾਮੈਂਟ ’ਚ ਹਿੱਸਾ ਲੈਣਾ ਸੰਭਵ ਨਹੀਂ ਹੈ।
ਇਹ ਵੀ ਪੜ੍ਹੋ : ਲਿਓਨਿਲ ਮੇਸੀ ਦੇ 2 ਗੋਲ ਨਾਲ ਬਾਰਸੀਲੋਨਾ ਜਿੱਤਿਆ
ਭਗਤ ਨੇ ਕਿਹਾ, ‘‘ਦੁਬਈ ਪੈਰਾ ਬੈਡਮਿੰਟਨ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਮੈਂ ਸਪੈਨਿਸ਼ ਇੰਟਰਨੈਸ਼ਨਲ ’ਚ ਹਿੱਸਾ ਲੈਣ ਨੂੰ ਲੈ ਕੇ ਉਤਸੁਕ ਸੀ ਕਿਉਂਕਿ ਇਹ ਪੈਰਾਲੰਪਿਕ ਤੋਂ ਪਹਿਲਾਂ ਆਖ਼ਰੀ ਟੂਰਨਾਮੈਂਟ ਸੀ।’’ ਉਨ੍ਹਾਂ ਕਿਹਾ, ‘‘ਮੈਂ ਇਸ ਦਾ ਇਸਤੇਮਾਲ ਟੋਕੀਓ ਪੈਰਾਲੰਪਿਕ ਦੀ ਤਿਆਰੀ ਦੇ ਮੌਕੇ ਦੇ ਰੂਪ ’ਚ ਕਰਨਾ ਚਾਹੁੰਦਾ ਸੀ ਪਰ ਮੈਂ ਸਮਝ ਸਕਦਾ ਹਾਂ ਕਿ ਇਹ ਮੁਸ਼ਕਲ ਸਮਾਂ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਤੇ ਸੁਰੱਖਿਅਤ ਰਹਿਣ।’’
ਇਹ ਵੀ ਪੜ੍ਹੋ : ਵਾਰਨਰ ਨੂੰ ਸਨਰਾਈਜ਼ਰਜ਼ ਵੱਲੋਂ ਕਪਤਾਨੀ ਤੋਂ ਹਟਾਉਣ ’ਤੇ ਭੜਕਿਆ ਉਸ ਦਾ ਭਰਾ, ਦਿੱਤਾ ਇਹ ਬਿਆਨ
ਭਗਤ ਤੇ ਕਦਮ ਉਸ ਭਾਰਤੀ ਟੀਮ ਦਾ ਹਿੱਸਾ ਸਨ ਜਿਸ ਨੇ ਪਿਛਲੇ ਮਹੀਨੇ ਦੁਬਈ ਪੈਰਾ ਬੈਡਮਿੰਟਨ ਇੰਟਰਨੈਸ਼ਨਲ ’ਚ 4 ਸੋਨ, 6 ਚਾਂਦੀ ਤੇ 7 ਕਾਂਸੀ ਤਮਗੇ ਜਿੱਤੇ। ਦੁਨੀਆ ਦੇ ਨੰਬਰ ਇਕ ਖਿਡਾਰੀ ਭਗਤ ਨੇ ਹਮਵਤਨ ਕੁਮਾਰ ਨਿਤੇਸ਼ ਨੂੰ ਪੁਰਸ਼ ਸਿੰਗਲ ਫ਼ਾਈਨਲ ’ਚ ਹਰਾ ਕੇ ਤਮਗਾ ਜਿੱਤਿਆ। ਉਨ੍ਹਾਂ ਨੇ ਮਨੋਜ ਸਰਕਾਰ ਦੇ ਨਾਲ ਮਿਲ ਕੇ ਪੁਰਸ਼ ਡਬਲਜ਼ ਐਸ. ਐਲ.-3 ਤੇ ਐਸ. ਐਲ. 4 ਮੁਕਾਬਲੇ ’ਚ ਵੀ ਸੋਨ ਤਮਗਾ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
SL v BAN : ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਟੈਸਟ ਸੀਰੀਜ਼ ਜਿੱਤੀ
NEXT STORY