ਬੁਢਲਾਡਾ, (ਬਾਂਸਲ)— ਅੰਤਰਰਾਸ਼ਟਰੀ ਏਸੀਆ ਕੱਪ ਦੇ ਪੜਾਅ-2 ਦੇ ਤੀਰਅੰਦਾਜੀ ਮੁਕਾਬਲਿਆਂ ਚ ਪਿੰਡ ਮੰਢਾਲੀ ਦੀ ਖਿਡਾਰਨ ਪਰਨੀਤ ਕੌਰ ਨੇ 2 ਸੋਨ ਅਤੇ 1 ਕਾਂਸੀ ਤਮਗੇ ਹਾਸਲ ਕੀਤੇ। ਜਿਕਰਯੋਗ ਹੈ ਕਿ ਇਹ ਏਸ਼ੀਆ ਕੱਪ 29 ਅਪ੍ਰੈਲ ਤੋਂ 6 ਮਈ ਤੱਕ ਉਜ਼ਬੇਕਿਸਤਾਨ ਦੇ ਸ਼ਹਿਰ ਤਾਸ਼ਕੰਦ ਵਿਖੇ ਹੋਇਆ ਜਿੱਥੇ ਪਰਨੀਤ ਕੌਰ ਨੇ ਉਜ਼ਬੇਕਿਸਤਾਨ ਤੀਰਅੰਦਾਜ਼ੀ ਮੁਕਾਬਲਿਆਂ ਦੇ ਟੀਮ ਈਵੈਂਟ ਅਤੇ ਮਿਕਸਡ ਟੀਮ ਮੁਕਾਬਲੇ ਚ 1-1 ਗੋਲਡ ਅਤੇ ਵਿਅਕਤੀਗਤ ਮੁਕਾਬਲੇ ਚ ਕਾਂਸੀ ਮੈਡਲ ਹਾਸਲ ਕੀਤੇ ਹਨ।
ਇਹ ਵੀ ਪੜ੍ਹੋ : ਹੁਣ ਵਿਸ਼ਵ ਕੱਪ 'ਚ ਭਾਰਤ-ਪਾਕਿ ਮੈਚ 'ਤੇ ਵੀ ਖਦਸ਼ਾ! PCB ਨੇ ਜੈ ਸ਼ਾਹ ਤੋਂ ਇਸ ਗੱਲ ਲਈ ਮੰਗੀ 'ਲਿਖਤੀ ਗਾਰੰਟੀ'
ਖਿਡਾਰਨ ਦੇ ਪਿਤਾ ਮਾਸਟਰ ਅਵਤਾਰ ਸਿੰਘ ਮੰਢਾਲੀ ਨੇ ਦੱਸਿਆ ਕਿ ਪਰਨੀਤ ਕੌਰ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਦੇਖ-ਰੇਖ ਹੇਠ ਪਰਨੀਤ ਨੇ ਹੁਣ ਤੱਕ 13 ਅੰਤਰਰਾਸ਼ਟਰੀ ਮੈਡਲ ਜਿੱਤਣ ਦੇ ਨਾਲ 2 ਵਿਸ਼ਵ ਰਿਕਾਰਡ ਕਾਇਮ ਕੀਤੇ ਹਨ। ਖਿਡਾਰਨ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ-ਪਿਤਾ ਤੇ ਕੋਚ ਨੂੰ ਦਿੰਦਿਆਂ ਦੱਸਿਆ ਕਿ ਉਹ ਜੁਲਾਈ ਮਹੀਨੇ ਆਇਰਲੈਂਡ ਵਿਖੇ ਹੋ ਰਹੇ ਵਿਸ਼ਵ ਯੂਥ ਚੈਂਪੀਅਨਸ਼ਿਪ ਤੀਰਅੰਦਾਜ਼ੀ ਮੁਕਾਬਲਿਆਂ ਦੀ ਭਾਰਤੀ ਟੀਮ ਲਈ ਵੀ ਚੁਣੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2023 : ਬਟਲਰ ਤੇ ਸੈਮਸਨ ਦਾ ਸ਼ਾਨਦਾਰ ਪ੍ਰਦਰਸ਼ਨ, ਰਾਜਸਥਾਨ ਨੇ ਹੈਦਰਾਬਾਦ ਨੂੰ ਦਿੱਤਾ 215 ਦੌੜਾਂ ਦਾ ਟੀਚਾ
NEXT STORY