ਨਵੀਂ ਦਿੱਲੀ— ਫੁੱਟਬਾਲ ਜਗਤ ਦੇ ਸਾਬਕਾ ਧਾਕੜ ਖਿਡਾਰੀਆਂ 'ਚ ਸ਼ੁਮਾਰ ਪੇਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੀ ਬਜਾਏ ਆਪਣੀ ਟੀਮ 'ਚ ਅਰਜਨਟੀਨਾ ਦੇ ਸਟਾਰ ਸਟ੍ਰਾਈਕਰ ਲਿਓਨਿਲ ਮੇਸੀ ਦੀ ਚੋਣ ਕਰਨਗੇ। ਭਾਰਤ ਦੇ ਸਾਬਕਾ ਕਪਤਾਨ ਬਾਈਚੁੰਗ ਭੂਟੀਆ ਦੇ ਨਾਲ ਗੱਲਬਾਤ 'ਚ ਪੇਲੇ ਨੇ ਇਹ ਗੱਲ ਕਹੀ। ਬ੍ਰਾਜ਼ੀਲ ਦੇ ਦਿੱਗਜ ਪੇਲੇ ਨੇ ਕਿਹਾ ਕਿ ਕਈ ਲੋਕ ਉਨ੍ਹਾਂ ਦੀ ਤੁਲਨਾ ਜਾਰਜ ਬੇਸਟ ਨਾਲ ਕਰਦੇ ਹਨ ਪਰ ਦੋਹਾਂ ਦੇ ਸਟਾਈਲ ਕਾਫੀ ਅਲਗ ਹਨ ਅਤੇ ਇਹੋ ਫਰਕ ਮੇਸੀ ਅਤੇ ਰੋਨਾਲਡੋ 'ਚ ਹੈ।
ਇਕ ਪ੍ਰੋਗਰਾਮ 'ਚ 3 ਵਾਰ ਦੇ ਵਰਲਡ ਚੈਂਪੀਅਨ ਪੇਲੇ ਨੇ ਕਿਹਾ, ''ਜੇਕਰ ਮੈਂ ਆਪਣੀ ਟੀਮ ਦੇ ਫੈਸਲਾ ਲਵਾਂਗਾ, ਤਾਂ ਮੈਂ ਰੋਨਾਲਡੋ ਦੀ ਜਗ੍ਹਾ ਮੇਸੀ ਦੀ ਚੋਣ ਕਰਾਂਗਾ।'' ਉਨ੍ਹਾਂ ਕਿਹਾ, ''ਮੇਸੀ ਅਤੇ ਰੋਨਾਲਡੋ ਦੀ ਤੁਲਨਾ ਕਰਨਾ ਮੁਸ਼ਕਲ ਹੈ। ਮੇਸੀ ਦਾ ਸਟਾਈਲ ਰੋਨਾਲਡੋ ਤੋਂ ਬਿਲਕੁਲ ਅਲਗ ਹੈ। ਲੋਕ ਕਈ ਵਾਰ ਮੇਰੀ ਤੁਲਨਾ ਚਾਰਜ ਨਾਲ ਕਰਦੇ ਹਨ, ਪਰ ਸਾਡੀ ਖੇਡ ਦੇ ਤਰੀਕੇ ਅਲਗ ਹਨ। ਰੋਨਾਲਡੋ ਵਧ ਸੈਂਟਰ ਫਾਰਵਰਡ ਹੈ, ਜਦਕਿ ਮੇਸੀ ਇਕ ਜ਼ਿਆਦਾ ਸੰਤੁਲਿਤ ਖਿਡਾਰੀ ਹੈ।''
ਫੁੱਟਬਾਲ ਦੇ ਖੇਡ 'ਚ ਹੋਏ ਬਦਲਾਅ ਦੇ ਬਾਰੇ 'ਚ ਪੇਲੇ ਨੇ ਕਿਹਾ, ''ਇਹ ਖੇਡ ਮੈਦਾਨ ਦੇ ਅੰਦਰ ਜ਼ਰਾ ਵੀ ਨਹੀਂ ਬਦਲਿਆ ਹੈ। ਸਭ ਤੋਂ ਵੱਡਾ ਬਦਲਾਅ ਸਹੂਲਤਾਂ 'ਚ ਆਇਆ ਹੈ। ਸਾਡੇ ਕੋਲ ਅਜਿਹੀਆਂ ਸਹੂਲਤਾਂ ਨਹੀਂ ਸਨ।'' ਪੇਲੇ ਨੇ 1958 'ਚ ਬ੍ਰਾਜ਼ੀਲ ਦੇ ਲਈ ਪਹਿਲੀ ਵਾਰ ਫੀਫਾ ਵਰਲਡ ਕੱਪ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ, 1962 'ਚ ਇਸ ਖਿਤਾਬ ਨੂੰ ਬਚਾਇਆ। ਪੇਲੇ ਦੀ ਕਪਤਾਨੀ 'ਚ 1970 'ਚ ਬ੍ਰਾਜ਼ੀਲ ਨੇ ਇਕ ਵਾਰ ਫਿਰ ਵਰਲਡ ਕੱਪ ਖਿਤਾਬ 'ਤੇ ਕਬਜ਼ਾ ਜਮਾਇਆ ਸੀ।
ਗੁਰਨਵਜੀਤ ਨੇ ਕੀਤਾ ਨੈਸ਼ਨਲ ਗੋਲਫ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ
NEXT STORY