ਚੇਨਈ (ਵਾਰਤਾ)- ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਦੇ ਖਿਡਾਰੀ ਆਪਣਾ ਕਾਰਜਭਾਰ ਘੱਟ ਕਰਨ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਕੁੱਝ ਕੁ ਮੈਚ ਛੱਡ ਸਕਦੇ ਹਨ। ਜ਼ਿਕਰਯੋਗ ਹੈ ਕਿ ਆਈ. ਪੀ. ਐੱਲ.-2023 ਦੀ ਸ਼ੁਰੂਆਤ 31 ਮਾਰਚ ਤੋਂ ਹੋਣੀ ਹੈ। ਆਈ. ਪੀ. ਐੱਲ. ਦੀ ਸਮਾਪਤੀ 28 ਮਈ ਨੂੰ ਹੋਵੇਗੀ ਅਤੇ 7 ਜੂਨ ਨੂੰ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਵਿਚ ਇਕ ਵਾਰ ਫਿਰ ਆਸਟਰੇਲੀਆ ਦੇ ਸਾਹਮਣੇ ਹੋਵੇਗਾ।
ਰੋਹਿਤ ਨੇ ਕਿਹਾ, ‘‘ਇਹ ਸਭ ਹੁਣ ਫਰੈਂਚਾਇਜ਼ੀ ਉੱਤੇ ਨਿਰਭਰ ਕਰਦਾ ਹੈ। ਉਹ ਹੁਣ ਉਨ੍ਹਾਂ ਦੇ (ਖਿਡਾਰੀਆਂ ਦੇ) ਮਾਲਿਕ ਹਨ। ਅਸੀਂ ਟੀਮਾਂ ਨੂੰ ਕੁੱਝ ਸੰਕੇਤ ਦਿੱਤੇ ਹਨ ਪਰ ਦਿਨ ਦੇ ਆਖਿਰ ਵਿਚ ਇਹ ਫਰੈਂਚਾਇਜ਼ੀ ਉੱਤੇ ਨਿਰਭਰ ਕਰਦਾ ਹੈ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਖਿਡਾਰੀਆਂ ਉੱਤੇ ਨਿਰਭਰ ਕਰਦਾ ਹੈ, ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਆਪਣੇ ਸਰੀਰ ਦਾ ਕਿਵੇਂ ਖ਼ਿਆਲ ਰੱਖਣਾ ਹੈ।’’ ਰੋਹਿਤ ਨੇ ਕਿਹਾ,‘‘ਉਹ ਸਾਰੇ ਬਾਲਗ ਹਨ, ਉਨ੍ਹਾਂ ਨੂੰ ਆਪਣੇ ਸਰੀਰ ਦੀ ਦੇਖ਼ਭਾਲ ਕਰਨੀ ਹੈ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਕਾਰਜਭਾਰ ਜ਼ਰੂਰਤ ਤੋਂ ਜ਼ਿਆਦਾ ਹੋ ਰਿਹਾ ਹੈ ਤਾਂ ਉਹ ਇਸ ਬਾਰੇ ਗੱਲ ਕਰ ਸਕਦੇ ਹਨ ਅਤੇ ਇਕ ਜਾਂ 2 ਮੈਚਾਂ ਲਈ ਬ੍ਰੇਕ ਲੈ ਸਕਦੇ ਹਨ, ਹਾਲਾਂਕਿ ਮੈਨੂੰ ਨਹੀਂ ਲੱਗਦਾ ਅਜਿਹਾ ਕੁੱਝ ਹੋਵੇਗਾ।
ਜ਼ਿਕਰਯੋਗ ਹੈ ਕਿ ਕੋਲਕਾਤਾ ਨਾਈਟ ਰਾਈਡਰਜ਼ ਦਾ ਕਪਤਾਨ ਸ਼੍ਰੇਅਸ ਅਈਅਰ ਪਿੱਠ ਦੀ ਸੱਟ ਕਾਰਨ ਆਈ. ਪੀ. ਐੱਲ. ਦੇ ਸ਼ੁਰੂਆਤੀ ਮੈਚਾਂ ਤੋਂ ਬਾਹਰ ਰਹਿ ਸਕਦਾ ਹੈ, ਜਦੋਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਪ੍ਰਸਿੱਧ ਕ੍ਰਿਸ਼ਣਾ ਵੀ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਹਨ। ਰੋਹਿਤ ਨੇ ਜ਼ਖ਼ਮੀ ਖਿਡਾਰੀਆਂ ਦੀ ਵੱਧਦੀ ਗਿਣਤੀ ਉੱਤੇ ਚਿੰਤਾ ਜਤਾਉਂਦੇ ਹੋਏ ਉਨ੍ਹਾਂ ਨੂੰ ਜ਼ਰੂਰੀ ਆਰਾਮ ਦੇਣ ਉੱਤੇ ਜ਼ੋਰ ਦਿੱਤਾ। ਰੋਹਿਤ ਨੇ ਕਿਹਾ,‘‘ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਾਡੀ ਅੰਤਿਮ ਇਲੈਵਨ ਦੇ ਖਿਡਾਰੀ ਜ਼ਖ਼ਮੀ ਹੋ ਰਹੇ ਹਨ। ਇਹ ਖਿਡਾਰੀ ਨਿਯਮਿਤ ਰੂਪ ਨਾਲ ਅੰਤਿਮ ਇਲੈਵਨ ਵਿਚ ਖੇਡਦੇ ਹਨ। ਅਸੀਂ ਖਿਡਾਰੀਆਂ ਦੇ ਪ੍ਰਬੰਧਨ ਉੱਤੇ ਬਹੁਤ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੇ ਹਾਂ, ਇਹੀ ਕਾਰਨ ਹੈ ਕਿ ਤੁਸੀਂ ਵੇਖਦੇ ਰਹਿੰਦੇ ਹੋ ਕਿ ਸਾਨੂੰ ਨਿਸ਼ਚਿਤ ਸਮੇਂ ’ਤੇ ਕੁੱਝ ਖਿਡਾਰੀਆਂ ਨੂੰ ਆਰਾਮ ਦੇਣਾ ਪੈਂਦਾ ਹੈ।
ਗਾਵਸਕਰ ਨੇ ਵਿਸ਼ਵ ਕੱਪ ਤੋਂ ਪਹਿਲਾਂ ਕੀਤਾ ਸਾਵਧਾਨ, IPL ਆ ਰਿਹੈ ਪਰ ਆਸਟਰੇਲੀਆ ਤੋਂ ਹਾਰ ਨਹੀਂ ਭੁੱਲਣੀ ਚਾਹੀਦੀ
NEXT STORY