ਬ੍ਰਿਸਬੇਨ– ਦੁਨੀਆ ਦੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਐਤਵਾਰ ਨੂੰ ਇਸ ਖੇਡ ਵਿਚ ਡੋਪਿੰਗ ਨਾਲ ਜੁੜੇ ਹਾਈ-ਪ੍ਰੋਫਾਈਲ ਮਾਮਲਿਆਂ ਨਾਲ ਨਜਿੱਠਣ ਵਿਚ ‘ਦੋਹਰੇ ਮਾਪਦੰਡ’ ਅਪਣਾਉਣ ਦੀ ਆਲੋਚਨਾ ਕੀਤੀ। ਜੋਕੋਵਿਚ ਸੱਟ ਤੋਂ ਉੱਭਰ ਕੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ‘ਬ੍ਰਿਸਬੇਨ ਇੰਟਰਨੈਸ਼ਨਲ’ਨਾਲ ਮੁਕਾਬਲੇਬਾਜ਼ੀ ਟੈਨਿਸ ਵਿਚ ਵਾਪਸੀ ਕਰੇਗਾ।
ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਆਸਟ੍ਰੇਲੀਅਨ ਓਪਨ ਵਿਚ ਆਪਣਾ ਰਿਕਾਰਡ 25ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੀ ਕਵਾਇਦ ਵਿਚ ਲੱਗਾ ਜੋਕੋਵਿਚ 2009 ਤੋਂ ਬਾਅਦ ਪਹਿਲੀ ਵਾਰ ‘ਬ੍ਰਿਸਬੇਨ ਇੰਟਰਨੈਸ਼ਨਲ’ ਵਿਚ ਹਿੱਸਾ ਲਵੇਗਾ। ਇਸ ਟੂਰਨਾਮੈਂਟ ਦੇ ਸਿੰਗਲਜ਼ ਵਿਚ ਉਸ ਨੂੰ ਚੋਟੀ ਦਾ ਦਰਜਾ ਮਿਲਿਆ ਹੈ।
ਜੋਕੋਵਿਚ ਨੇ ਮੌਜੂਦਾ ਸਮੇਂ ਵਿਚ ਰੈਂਕਿੰਗ ਵਿਚ ਚੋਟੀ ’ਤੇ ਕਾਬਜ਼ ਯਾਨਿਕ ਸਿਨਰ ਦੇ ਡੋਪਿੰਗ ਮਾਮਲੇ ਦੇ ਬਾਰੇ ਵਿਚ ‘ਹਨੇਰੇ ਵਿਚ ਰੱਖੇ ਜਾਣ’ ਬਾਰੇ ਨਿਰਾਸ਼ਾ ਜਤਾਈ।
ਜੋਕੋਵਿਚ ‘ਬ੍ਰਿਸਬੇਨ ਇੰਟਰਨੈਸ਼ਨਲ’ ਦੇ ਡਬਲਜ਼ ਵਿਚ ਆਸਟ੍ਰੇਲੀਆ ਦੇ ਨਿਕ ਕ੍ਰਿਗੀਓਸ ਦੇ ਨਾਲ ਵੀ ਜੋੜੀ ਬਣਾਏਗਾ। ਇਹ ਜੋੜੀ ਸੋਮਵਾਰ ਤੋਂ ਆਪਣੀ ਮੁਹਿੰਮ ਸ਼ੁਰੂ ਕਰੇਗੀ। ਉਸ ਨੇ ਇੱਥੇ ਕਿਹਾ,‘‘ਮੈਂ ਇਹ ਸਵਾਲ ਨਹੀਂ ਕਰ ਰਿਹਾ ਹਾਂ ਕਿ (ਸਿਨਰ ਨੇ) ਜਾਣਬੁੱਝ ਕੇ ਪਾਬੰਦੀਸ਼ੁਦਾ ਪਦਾਰਥ ਲਿਆ ਸੀ ਜਾਂ ਨਹੀਂ। ਅਸੀਂ ਅਤੀਤ ਤੇ ਮੌਜੂਦਾ ਸਮੇਂ ਵਿਚ ਬਹੁਤ ਸਾਰੇ ਖਿਡਾਰੀਆਂ ਨੂੰ ਪਾਬੰਦੀਸ਼ੁਦਾ ਪਦਾਰਥਾਂ ਲਈ ਜਾਂਚ ਵਿਚ ਪਾਜ਼ੇਟਿਵ ਆਉਣ ਕਾਰਨ ਮੁਅੱਤਲ ਹੁੰਦੇ ਦੇਖਿਆ ਹੈ।’’
ਉਸ ਨੇ ਕਿਹਾ, ‘‘ਘੱਟ ਰੈਂਕਿੰਗ ਵਾਲੇ ਕੁਝ ਖਿਡਾਰੀ ਇਕ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਮਾਮਲੇ ਦੇ ਸੁਲਝਣ ਦਾ ਇੰਤਜ਼ਾਰ ਕਰ ਰਹੇ ਹਨ। ਮੈਂ ਅਸਲ ਵਿਚ ਨਿਰਾਸ਼ ਹਾਂ। ਸਾਨੂੰ (ਸਿਨਰ ਮਾਮਲੇ ਵਿਚ) ਘੱਟ ਤੋਂ ਘੱਟ 5 ਮਹੀਨੇ ਤੱਕ ਹਨੇਰੇ ਵਿਚ ਰੱਖਿਆ ਗਿਆ।’’
ਇੰਟਰਨੈਸ਼ਨਲ ਟੈਨਿਸ ਇੰਟੀਗ੍ਰਿਟੀ ਏਜੰਸੀ (ਆ. ਟੀ. ਆਈ. ਏ.) ਨੇ ਸਿਨਰ ਤੇ ਸਾਬਕਾ ਮਹਿਲਾ ਵਿਸ਼ਵ ਨੰਬਰ ਇਕ ਇਗਾ ਸਵਿਯਾਤੇਕ ਦੋਵਾਂ ’ਤੇ ਸਾਲ ਦੀ ਸ਼ੁਰੂਆਤ ਵਿਚ ਡੋਪਿੰਗ ਰੋਕੂ ਉਲੰਘਣਾ ਦਾ ਦੋਸ਼ ਲਾਇਆ ਸੀ। ਸਰਬੀਆਈ ਖਿਡਾਰੀ ਨੇ ਡੋਪਿੰਗ ਉਲੰਘਣਾ ਦੇ ਸਬੰਧ ਵਿਚ ਟੈਨਿਸ ਅਧਿਕਾਰੀਆਂ ਵੱਲੋਂ ਪਾਰਦਰਸ਼ਤਾ ਦੀ ਕਮੀ ਦੀ ਵੀ ਆਲੋਚਨਾ ਕੀਤੀ।
ਜੀਨਸ ਵਿਵਾਦ ਸੁਲਝਣ ਮਗਰੋਂ ਕਾਰਲਸਨ ਦੀ ਵਿਸ਼ਵ ਬਲਿਟਜ਼ ਚੈਂਪੀਅਨਸ਼ਿਪ ਵਿੱਚ ਵਾਪਸੀ
NEXT STORY