ਆਬੂਧਾਬੀ: ਮੁੰਬਈ ਇੰਡੀਅਨਜ਼ ਦੇ ਕਪਤਾਨ ਕੀਰੋਨ ਪੋਲਾਰਡ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖ਼ਿਲਾਫ਼ ਆਈ.ਪੀ.ਐੱਲ. ਦੇ ਮੈਚ 'ਚ ਸ਼ਾਨਦਾਰ ਪਾਰੀ ਖੇਡਣ ਵਾਲੇ ਸੂਰਯਕੁਮਾਰ ਯਾਦਵ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਸ ਦੇ ਅੰਦਰ ਭਾਰਤ ਲਈ ਖੇਡਣ ਦੀ ਜ਼ਬਰਦਸਤ ਇੱਛਾ ਹੈ। ਸੂਰਯਕੁਮਾਰ ਦੀ ਆਸਟ੍ਰੇਲੀਆ ਦੌਰੇ ਦੇ ਲਈ ਭਾਰਤੀ ਟੀਮ 'ਚ ਚੋਣ ਨਹੀਂ ਹੋਈ। ਇਸ ਨੂੰ ਭੁਲਾ ਕੇ ਉਨ੍ਹਾਂ ਨੇ ਆਰ.ਸੀ.ਬੀ. ਦੇ ਖ਼ਿਲਾਫ਼ ਗੇਂਦ 'ਚ ਨਾਬਾਦ 79 ਦੌੜਾਂ ਬਣਾ ਕੇ ਮੁੰਬਈ ਨੂੰ 5 ਵਿਕਟਾਂ ਨਾਲ ਜਿੱਤ ਦੁਆਈ।
ਇਹ ਵੀ ਪੜੋ:ਆਊਟ ਹੋਣ ਤੋਂ ਬਾਅਦ ਕ੍ਰਿਸ ਮਾਰਿਸ ਨਾਲ ਭਿੜੇ ਹਾਰਦਿਕ, ਅੰਪਾਇਰ ਦੇ ਦਖ਼ਲ ਨਾਲ ਸੁਲਝਿਆ ਮਾਮਲਾ
ਪੋਲਾਰਡ ਨੇ ਮੈਚ ਤੋਂ ਬਾਅਦ ਕਿਹਾ ਕਿ ਯਾਦਵ ਦੀ ਪਾਰੀ ਕਾਫ਼ੀ ਉਪਯੋਗੀ ਸੀ। ਅਸੀਂ ਹਮੇਸ਼ਾ ਟਾਪ ਤਿੰਨ ਜਾਂ ਚਾਰ ਬੱਲੇਬਾਜ਼ਾਂ 'ਚੋਂ ਇਕ ਦੀ ਗੱਲ ਕਰਦੇ ਹਾਂ ਜੋ ਸਾਡੇ ਲਈ ਪਾਰੀ ਦੇ ਸੂਤਰਧਾਰ ਦੀ ਭੂਮਿਕਾ ਨਿਭਾਉਂਦਾ ਹੈ। ਸੂਰਯਕੁਮਾਰ ਨੇ ਇਹ ਕਈ ਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਚੰਗਾ ਖੇਡਣਾ ਚਾਹੁੰਦਾ ਹੈ ਅਤੇ ਇਕ ਵਾਰ ਫਿਰ ਉਸ ਨੇ ਆਪਣੀ 'ਕਲਾਸ' ਦਿਖਾਈ ਹੈ। ਉਹ ਭਾਰਤ ਲਈ ਖੇਡਣ ਨੂੰ ਬੇਤਾਬ ਹੈ ਅਤੇ ਲਗਾਤਾਰ ਚੰਗਾ ਖੇਡ ਰਿਹਾ ਹੈ। ਉਹ ਇੰਨਾ ਹੀ ਕਰ ਸਕਦਾ ਹੈ।
ਇਹ ਵੀ ਪੜੋ:ਸਾਈਨਾ ਨੇਹਵਾਲ ਦੀ ਹੌਟ ਲੁੱਕ ਵੇਖ ਦੀਵਾਨੇ ਹੋਏ ਪ੍ਰਸ਼ੰਸਕ, ਕੀਤੇ ਅਜੀਬੋ-ਗਰੀਬ ਕੁਮੈਂਟ
ਪੋਲਾਰਡ ਨੇ ਆਪਣੇ ਗੇਂਦਬਾਜ਼ਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਕ ਸਮੇਂ ਲਈ ਤਾਂ ਲੱਗਿਆ ਸੀ ਕਿ ਉਹ 190-200 ਦੌੜਾਂ ਬਣਾ ਲੈਣਗੇ ਪਰ ਅਸੀਂ ਬਿਹਤਰੀਨ ਵਾਪਸੀ ਕੀਤੀ ਸੀ। ਆਰ.ਸੀ.ਬੀ. ਨੂੰ 164 ਦੌੜਾਂ 'ਤੇ ਰੋਕਣਾ ਸ਼ਲਾਂਘਾਯੋਗ ਰਿਹਾ। ਬੁਮਰਾਹ, ਬੋਲਟ,ਕਰਣਾਲ ਸਭ ਨੇ ਚੰਗੀ ਗੇਂਦਬਾਜ਼ੀ ਕੀਤੀ। ਇਹ ਜਿੱਤ ਟੀਮ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਰਹੀ।
IPL2020: ਪਲੇਅ-ਆਫ 'ਚ ਜਗ੍ਹਾ ਪੱਕੀ ਕਰਨ ਲਈ ਬੇਤਾਬ ਕੋਲਕਾਤਾ ਲਈ ਵੱਡੀ ਆਫ਼ਤ ਬਣ ਸਕਦੈ ਚੇਨਈ
NEXT STORY