ਬੈਂਗਲੁਰੂ– ਪ੍ਰਿਥਵੀ ਸ਼ਾਹ ਜਿੰਨੀ ਤੇਜ਼ੀ ਨਾਲ ਉੱਭਰਿਆ ਸੀ, ਓਨੀ ਹੀ ਤੇਜ਼ੀ ਨਾਲ ਹਾਸ਼ੀਏ ’ਤੇ ਵੀ ਚਲਾ ਗਿਆ ਪਰ ਸ਼੍ਰੇਅਸ ਅਈਅਰ ਦਾ ਮੰਨਣਾ ਹੈ ਕਿ ਅਨੁਸ਼ਾਸਿਤ ਹੋਣ ’ਤੇ ਮੁੰਬਈ ਦਾ ਇਹ ਬੱਲੇਬਾਜ਼ ਬੁਲੰਦੀਆਂ ਨੂੰ ਛੂਹ ਸਕਦਾ ਹੈ।
ਸ਼ਾਹ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਆਪਣੀ ਪ੍ਰਤਿਭਾ ਦੀ ਝਲਕ ਪੇਸ਼ ਕੀਤੀ ਤੇ 9 ਮੈਚਾਂ ਵਿਚ 197 ਦੌੜਾਂ ਬਣਾਈਆਂ ਪਰ ਇਸ ਵਿਚ ਇਕ ਵੀ ਅਰਧ ਸੈਂਕੜਾ ਸ਼ਾਮਲ ਨਹੀਂ ਹੈ। ਮੁੰਬਈ ਨੇ ਕੱਲ ਸ਼੍ਰੇਅਸ ਦੀ ਕਪਤਾਨੀ ਵਿਚ ਖਿਤਾਬ ਜਿੱਤਿਆ ਸੀ। ਸ਼੍ਰੇਅਸ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਉਹ ਕੁਦਰਤੀ ਪ੍ਰਤਿਭਾਸ਼ਾਲੀ ਖਿਡਾਰੀ ਹੈ। ਉਸਦੇ ਕੋਲ ਇੰਨੀ ਪ੍ਰਤਿਭਾ ਹੈ ਜਿਹੜੀ ਕਿਸੇ ਕੋਲ ਨਹੀਂ ਹੈ। ਉਸ ਨੂੰ ਸਿਰਫ ਅਨੁਸ਼ਾਨ ’ਤੇ ਕੰਮ ਕਰਨਾ ਪਵੇਗਾ। ਅਜਿਹਾ ਕਰਨ ’ਤੇ ਉਹ ਅਸਮਾਨ ਨੂੰ ਛੂਹ ਸਕਦਾ ਹੈ।’’
ਉਸ ਨੇ ਹਾਲਾਂਕਿ ਕਿਹਾ ਕਿ ਆਪਣੇ ਕਰੀਅਰ ਨੂੰ ਰਸਤੇ ’ਤੇ ਲਿਆਉਣ ਲਈ ਇੱਛਾ ਸ਼ਾਹ ਦੇ ਅੰਦਰ ਖੁਦ ਵੀ ਹੋਣੀ ਚਾਹੀਦੀ ਹੈ। ਉਸ ਨੇ ਕਿਹਾ,‘‘ਉਹ ਕੋਈ ਬੱਚਾ ਨਹੀਂ ਹੈ। ਉਸਨੇ ਇੰਨੀ ਕ੍ਰਿਕਟ ਖੇਡੀ ਹੈ। ਸਾਰੇ ਉਸ ਨੂੰ ਸਲਾਹ ਦਿੰਦੇ ਹਨ। ਆਖਿਰ ਵਿਚ ਇਹ ਉਸ ਨੂੰ ਲੱਭਣਾ ਪਵੇਗਾ ਕਿ ਉਸ ਲਈ ਕੀ ਸਹੀ ਹੈ। ਉਹ ਪਹਿਲਾਂ ਵੀ ਅਜਿਹਾ ਕਰ ਚੁੱਕਾ ਹੈ। ਉਸ ਨੂੰ ਫੋਕਸ ਰੱਖਣਾ ਪਵੇਗਾ ਤੇ ਸੋਚਣਾ ਪਵੇਗਾ। ਉਸ ਨੂੰ ਜਵਾਬ ਖੁਦ ਮਿਲ ਜਾਣਗੇ। ਕੋਈ ਉਸ ’ਤੇ ਕੁਝ ਕਰਨ ਲਈ ਦਬਾਅ ਨਹੀਂ ਬਣਾ ਸਕਦਾ।’’
ਪਾਕਿ ਦੇ ਤੇਜ਼ ਗੇਂਦਬਾਜ਼ ਇਰਫਾਨ ਨੇ ਕੀਤਾ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
NEXT STORY