ਸਪੋਰਸਟ ਡੈਸਕ— ਹਰਿਆਣਾ 'ਚ ਹਿਸਾਰ ਦੀ ਅੰਤਰਰਾਸ਼ਟਰੀ ਜੂਡੋ ਖਿਡਾਰੀ ਪ੍ਰਿਅੰਕਾ ਸ਼ਰਮਾ ਨੇ ਚੀਨ 'ਚ ਆਯੋਜਿਤ ਵਰਲਡ ਪੁਲਸ ਜੂਡੋ ਗੇਮਜ਼ 'ਚ ਕਾਂਸੀ ਤਮਗਾ ਜਿੱਤਿਆ ਹੈ। ਇਹ ਖੇਡ ਛੇ ਤੋਂ 11 ਅਗਸਤ ਤੱਕ ਚੀਨ 'ਚ ਹੋਈ। ਹਰਿਆਣਾ ਰਾਜ ਟ੍ਰਾਂਸਪੋਰਟ ਦੇ ਕਾਲਕਾ ਸਭ ਡਿਪੋ 'ਚ ਐੱਸ. ਐੱਸ. ਆਈ ਦੇ ਅਹੁੱਦੇ 'ਤੇ ਡਿਊਟੀ ਨਿਭਾਉਣ ਵਾਲੀ ਪ੍ਰਿਅੰਕਾ ਦੇ ਪਿਤਾ ਓਮਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਪ੍ਰਿਅੰਕਾ ਨੇ ਹੁਣ ਤੱਕ 25 ਨੈਸ਼ਨਲ ਤਮਗਾ ਤੇ ਅਨੇਕ ਇੰਟਰਨੈਸ਼ਨਲ ਤਮਗੇ ਜਿੱਤੇ ਹਨ। ਪ੍ਰਿਅੰਕਾ ਦੇ ਤਮਗਾ ਜਿੱਤਣ 'ਤੇ ਸੂਬੇ ਦੇ ਸਿੱਖਿਆ ਮੰਤਰੀ ਪ੍ਰੋ. ਰਾਮਬਿਲਾਸ ਸ਼ਰਮਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
24 ਸਾਲਾਂ ਬਾਅਦ ਮਹਿਲਾ ਟੀ20 ਕ੍ਰਿਕਟ ਰਾਸ਼ਟਰਮੰਡਲ ਖੇਡਾਂ 2022 'ਚ ਹੋਈ ਸ਼ਾਮਲ
NEXT STORY