ਸਪੋਰਟਸ ਡੈਸਕ- ਕਤਰ ਦੇ ਫ਼ਰਾਟਾ ਦੌਡ਼ਾਕ ਅਬਦੁੱਲ੍ਹਾ ਹਾਰੂਨ ਦੀ ਸ਼ਨੀਵਾਰ ਨੂੰ ਕਾਰ ਦੁਰਘਟਨਾ 'ਚ ਮੌਤ ਹੋ ਗਈ। ਸਾਲ 2017 ਦੀ ਵਿਸ਼ਵ ਚੈਪੀਅਨਸ਼ਿਪ ’ਚ ਉਨ੍ਹਾਂ ਨੇ 400 ਮੀਟਰ ਦੇ ਇਵੈਂਟ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਅਬਦੁੱਲਾ ਦੀ ਮੌਤ ਨਾਲ ਖੇਡ ਜਗਤ ’ਚ ਸੋਗ ਦੀ ਲਹਿਰ ਹੈ। 24 ਸਾਲਾ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਦੇ ਇਸ ਸਾਲ ਟੋਕਿਓ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਦੀ ਉਮੀਦ ਕੀਤੀ ਜਾ ਰਹੀ ਸੀ।
ਇਹ ਵੀ ਪਡ਼੍ਹੋ : ਰੋਹਿਤ ਸ਼ਰਮਾ ਨੂੰ ਦਿੱਤੀ ਜਾਣੀ ਚਾਹੀਦੀ ਹੈ ਟੀ-20 ਟੀਮ ਦੀ ਕਪਤਾਨੀ : ਮੋਂਟੀ ਪਨੇਸਰ
ਹਾਰੂਨ ਦਾ ਜਨਮ ਸੂਡਾਨ ’ਚ ਹੋਇਆ ਤੇ ਉਹ 2015 ਤੋਂ ਕਤਰ ਦੀ ਨੁਮਾਇੰਦਗੀ ਕਰ ਰਹੇ ਸਨ। ਇਸ ਸਾਲ ਉਨ੍ਹਾਂ ਨੇ ਏਸ਼ੀਆ ’ਚ ਆਯੋਜਿਤ ਹੋਣ ਵਾਲੀ ਪ੍ਰਤੀਯੋਗਿਤਾ ’ਚ 18 ਸਾਲ ਦੀ ਉਮਰ ’ਚ 400 ਮੀਟਰ ਰੇਸ ਦਾ ਖ਼ਿਤਾਬ ਆਪਣੇ ਨਾਂ ਕੀਤਾ। ਉਨ੍ਹਾਂ ਨੇ ਰਿਕਾਰਡ ਬਣਾਉਂਦੇ ਹੋਏ ਇਹ ਦੂਰੀ 44.27 ਸਕਿੰਟ ’ਚ ਪੂਰੀ ਕੀਤੀ। ਇਸ ਸਾਲ ਉਨ੍ਹਾਂ ਨੇ ਏਸ਼ੀਆ ਇੰਡੋਰ ਖ਼ਿਤਾਬ ਜਿੱਤਿਆ ਤੇ ਪੋਰਟਲੈਂਡ ’ਚ ਆਯੋਜਿਤ ਵਰਲਡ ਇੰਡੋਰ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗ਼ਾ ਜਿੱਤਿਆ। ਹਾਰੂਨ ਪਹਿਲੇ ਏਸ਼ੀਆਈ ਦੌੜਾਕ ਸਨ ਜਿਨ੍ਹਾਂ ਨੇ 2017 ’ਚ ਵਿਸ਼ਵ ਚੈਂਪੀਅਨਸ਼ਿਪ ਪ੍ਰਤੀਯੋਗਿਤਾ ਦੀ 400 ਮੀਟਰ ਰੇਸ ’ਚ ਕਾਂਸੀ ਤਮਗ਼ਾ ਜਿੱਤਿਆ। ਲੰਡਨ ’ਚ ਆਯੋਜਿਤ ਇਨ੍ਹਾਂ ਖੇਡਾਂ ’ਚ ਅਬਦੁੱਲ੍ਹਾ ਹਾਰੂਨ ਨੇ ਕਈ ਐਥਲੀਟਾਂ ਨੂੰ ਪਛਾੜਦੇ ਹੋਏ ਇਹ ਸਫ਼ਲਤਾ ਹਾਸਲ ਕੀਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾ਼ਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ਼ੇਫ਼ਾਲੀ ਤਿੰਨਾਂ ਫ਼ਾਰਮੈਟ ’ਚ ਸਭ ਤੋਂ ਘੱਟ ਉਮਰ ’ਚ ਡੈਬਿਊ ਕਰਨ ਵਾਲੀ ਬਣੀ ਪਹਿਲੀ ਭਾਰਤੀ
NEXT STORY