ਟੋਰੰਟੋ— ਰਾਫੇਲ ਨਡਾਲ ਖੱਬੇ ਪੈਰ ਦੀ ਸੱਟ ਕਾਰਨ ਨੈਸ਼ਨਲ ਬੈਂਕ ਟੋਰੰਟੋ ਓਪਨ ਟੈਨਿਸ ਟੂਰਨਾਮੈਂਟ ਤੋਂ ਹਟ ਗਏ ਹਨ ਜਿਸ ਨਾਲ ਉਨ੍ਹਾਂ ਦੀ ਯੂ. ਐੱਸ. ਓਪਨ ਦੀ ਤਿਆਰੀਆਂ ਨੂੰ ਝਟਕਾ ਲੱਗਾ ਹੈ। 20 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਨਡਾਲ ਦੇ ਸਥਾਨ ’ਤੇ ਫੇਲਿਸੀਆਨੋ ਲੋਪੇਜ ਨੂੰ ਇਸ ਹਾਰਡਕੋਰਟ ਟੂਰਨਾਮੈਂਟ ਦੇ ਡਰਾਅ ’ਚ ਸ਼ਾਮਲ ਕੀਤਾ ਗਿਆ ਹੈ। ਲੋਪੇਜ ਕੁਆਲੀਫ਼ਾਇੰਗ ’ਚ ਹਾਰ ਗਏ ਸਨ।
ਕੈਨੇਡਾ ਦੇ ਇਸ ਟੂਰਨਾਮੈਂਟ ’ਚ ਪੰਜ ਵਾਰ ਦੇ ਚੈਂਪੀਅਨ ਨਡਾਲ ਨੇ ਕਿਹਾ, ‘‘ਮੇਰੇ ਲਈ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਮੈਂ ਟੈਨਿਸ ਖੇਡਣ ਦਾ ਪੂਰਾ ਆਨੰਦ ਮਾਣਾ। ਅੱਜ ਇਸ ਦਰਦ ਦੇ ਨਾਲ ਮੈਂ ਆਨੰਦ ਨਹੀਂ ਮਾਣ ਸਕਦਾ।’’ ਸਪੇਨ ਦਾ ਇਹ 35 ਸਾਲਾ ਖਿਡਾਰੀ ਪਿਛਲੇ ਹਫ਼ਤੇ ਵਾਸ਼ਿੰਗਟਨ ’ਚ ਹਾਰਡਕੋਰਟ ਟੂਰਨਾਮੈਂਟ ਖੇਡਿਆ ਸੀ। ਉਸ ਨੇ ਪਹਿਲੇ ਮੈਚ ’ਚ ਜੈਕ ਸਾਕ ਨੂੰ ਹਰਾਇਆ ਪਰ ਦੂਜੇ ਮੈਚ ’ਚ ਲਾਇਡ ਹੈਰਿਸ ਤੋਂ ਹਾਰ ਗਏ ਸਨ। ਇਹ ਦੋਵੇਂ ਮੈਚ ਤਿੰਨ ਸੈਟ ਤਕ ਚਲੇ ਸਨ। ਨਡਾਲ ਉੱਥੇ ਵੀ ਪੈਰ ਦੇ ਦਰਦ ਤੋਂ ਪਰੇਸ਼ਾਨ ਸਨ।
ਓਲੰਪਿਕ ਐਥਲੈਟਿਕਸ ਦੇ 10 ਜਾਦੂਈ ਪਲਾਂ ’ਚ ਸ਼ਾਮਲ ਹੋਈ ਨੀਰਜ ਚੋਪੜਾ ਦੀ ‘ਗੋਲਡਨ’ ਉਪਲੱਬਧੀ
NEXT STORY