ਨਵੀਂ ਦਿੱਲੀ : ਟੀ-20 ਵਿਸ਼ਵ ਕੱਪ 2024 ਜਿੱਤਣ ਵਾਲੀ ਭਾਰਤੀ ਟੀਮ ਦੇ ਮੁੱਖ ਕੋਚ ਰਹੇ ਰਾਹੁਲ ਦ੍ਰਾਵਿੜ ਆਈਪੀਐੱਲ 2025 ਵਿੱਚ ਰਾਜਸਥਾਨ ਰਾਇਲਜ਼ ਦੇ ਮੁੱਖ ਕੋਚ ਬਣਨ ਜਾ ਰਹੇ ਹਨ। ਜੂਨ 'ਚ ਬਾਰਬਾਡੋਸ 'ਚ ਭਾਰਤ ਦੀ ਖਿਤਾਬੀ ਜਿੱਤ ਤੋਂ ਬਾਅਦ ਬ੍ਰੇਕ ਲੈਣ ਵਾਲੇ ਦ੍ਰਾਵਿੜ ਇਸ ਸਾਲ ਦੇ ਅੰਤ 'ਚ ਹੋਣ ਵਾਲੀ ਨਿਲਾਮੀ ਤੋਂ ਪਹਿਲਾਂ ਖਿਡਾਰੀਆਂ ਦੇ ਰਿਟੇਸ਼ਨ ਵਰਗੇ ਅਹਿਮ ਮੁੱਦਿਆਂ 'ਤੇ ਕੰਮ ਕਰਨਾ ਸ਼ੁਰੂ ਕਰਨਗੇ।
ਇਕ ਸੂਤਰ ਨੇ ਕਿਹਾ, 'ਗੱਲਬਾਤ ਆਖਰੀ ਪੜਾਅ 'ਚ ਹੈ ਅਤੇ ਉਹ ਜਲਦੀ ਹੀ ਮੁੱਖ ਕੋਚ ਦਾ ਅਹੁਦਾ ਸੰਭਾਲਣਗੇ। ਪਿਛਲੇ ਤਿੰਨ ਸਾਲਾਂ ਤੋਂ ਰਾਇਲਜ਼ ਦੇ ਕ੍ਰਿਕਟ ਡਾਇਰੈਕਟਰ ਦੇ ਅਹੁਦੇ 'ਤੇ ਕਾਬਿਜ਼ ਕੁਮਾਰ ਸੰਗਕਾਰਾ ਇਸ ਭੂਮਿਕਾ 'ਤੇ ਬਣੇ ਰਹਿਣਗੇ। ਦ੍ਰਾਵਿੜ 2012 ਅਤੇ 2013 ਵਿੱਚ ਰਾਇਲਜ਼ ਦੇ ਕਪਤਾਨ ਸਨ ਅਤੇ ਦੋ ਸਾਲਾਂ ਲਈ ਮੈਂਟਰ ਵੀ ਰਹੇ ਸਨ। ਫਿਰ ਉਹ 2016 ਵਿੱਚ ਦਿੱਲੀ ਕੈਪੀਟਲਜ਼ ਨਾਲ ਜੁੜੇ ਅਤੇ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ ਦੀ ਅਗਵਾਈ ਕੀਤੀ। ਦ੍ਰਾਵਿੜ ਨੇ 2021 ਵਿੱਚ ਐੱਨਸੀਏ ਤੋਂ ਨਿਕਲ ਕੇ ਰਵੀ ਸ਼ਾਸਤਰੀ ਦੀ ਜਗ੍ਹਾ ਭਾਰਤੀ ਟੀਮ ਦੇ ਮੁੱਖ ਕੋਚ ਬਣੇ। ਇਸ ਦੌਰਾਨ ਈਐੱਸਪੀਐੱਨ ਕ੍ਰਿਕਇੰਫੋ ਦੇ ਅਨੁਸਾਰ ਦ੍ਰਾਵਿੜ ਦੇ ਕਾਰਜਕਾਲ ਵਿੱਚ ਭਾਰਤ ਦੇ ਬੱਲੇਬਾਜ਼ੀ ਕੋਚ ਰਹੇ ਵਿਕਰਮ ਰਾਠੌੜ ਰਾਇਲਜ਼ ਦੇ ਸਹਾਇਕ ਕੋਚ ਬਣ ਸਕਦੇ ਹਨ।
ਅਰਸ਼ਦ ਤੇ ਜੋਤੀ ਪੈਰਾ ਸਾਈਕਲਿੰਗ ਟਾਈਮ ਟਰਾਇਲ 'ਚ 11ਵੇਂ ਤੇ 16ਵੇਂ ਸਥਾਨ ’ਤੇ ਰਹੇ
NEXT STORY