ਨਵੀਂ ਦਿੱਲੀ- ਵਿਦਰਭ, ਸੌਰਾਸ਼ਟਰ, ਕਰਨਾਟਕ, ਕੇਰਲ ਤੇ ਬੜੌਦਾ ਨੇ ਏਲੀਟ ਏ ਤੇ ਬੀ ਗਰੁੱਪ ਤੋਂ ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਨਾਕਆਊਟ ਕੁਆਰਟਰ ਫਾਈਨਲ ਦੌਰ ਵਿਚ ਜਗ੍ਹਾ ਬਣਾ ਲਈ ਹੈ, ਜਦਕਿ ਏਲੀਟ ਸੀ ਗਰੁੱਪ ਤੋਂ ਰਾਜਸਥਾਨ ਤੇ ਉੱਤਰ ਪ੍ਰਦੇਸ਼ ਅਤੇ ਪਲੇਟ ਗਰੁੱਪ ਤੋਂ Àੁੱਤਰਾਖੰਡ ਨੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਏਲੀਟ-ਏ ਤੇ ਬੀ ਗਰੁੱਪ ਨੂੰ ਮਿਲਾ ਕੇ ਇਸ ਵਰਗ ਤੋਂ ਚੋਟੀ ਦੀਆਂ ਪੰਜ ਟੀਮਾਂ ਨੂੰ ਕੁਆਰਟਰ ਫਾਈਨਲ ਵਿਚ ਪਹੁੰਚਣਾ ਸੀ।
ਆਖਰੀ ਲੀਗ ਮੈਚ ਸ਼ੁਰੂ ਹੋਣ ਤੋਂ ਪਹਿਲਾਂ 10 ਟੀਮਾਂ ਕੁਆਰਟਰ ਫਾਈਨਲ ਦੀ ਦੌੜ ਵਿਚ ਸ਼ਾਮਲ ਸਨ, ਜਿਨ੍ਹਾਂ 'ਚੋਂ ਵਿਦਰਭ, ਸੌਰਾਸ਼ਟਰ, ਕਰਨਾਟਕ, ਕੇਰਲ ਤੇ ਬੜੌਦਾ ਨੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ।
ਪੰਜਾਬ ਤੇ ਬੰਗਾਲ ਦਾ ਮੈਚ ਡਰਾਅ
ਪੰਜਾਬ ਕੋਲ ਗਰੁੱਪ-ਬੀ ਤੋਂ ਨਾਕਆਊਟ ਵਿਚ ਜਾਣ ਦਾ ਪੂਰਾ ਮੌਕਾ ਸੀ ਪਰ ਟੀਮ 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 15 ਓਵਰਾਂ ਵਿਚ ਪੰਜ ਵਿਕਟਾਂ 'ਤੇ 132 ਦੌੜਾਂ ਹੀ ਬਣਾ ਸਕੀ। ਪੰਜਾਬ ਕੋਲ ਓਵਰ ਘੱਟ ਬਚੇ ਤੇ ਮੈਚ ਡਰਾਅ ਹੋਣ ਨਾਲ ਉਸਦੇ ਹੱਥੋਂ ਮੌਕਾ ਨਿਕਲ ਗਿਆ। ਮਨਪ੍ਰੀਤ ਗੋਨੀ ਨੇ 28 ਗੇਂਦਾਂ ਵਿਚ 6 ਛੱਕੇ ਲਾਉਂਦਿਆਂ 58 ਦੌੜਾਂ ਤੇ ਕਪਤਾਨ ਮਨਦੀਪ ਸਿੰਘ ਨੇ 23 ਗੇਂਦਾਂ ਵਿਚ 35 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਬੰਗਾਲ ਨੇ ਆਪਣੀ ਦੂਜੀ ਪਾਰੀ 6 ਵਿਕਟਾਂ 'ਤੇ 432 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ। ਓਪਨਰ ਅਭਿਮਨਿਊ ਈਸ਼ਵਰਨ ਨੇ ਅਜੇਤੂ 201 ਤੇ ਕਪਤਾਨ ਮਨੋਜ ਤਿਵਾੜੀ ਨੇ 105 ਦੌੜਾਂ ਬਣਾਈਆਂ।
ਵੀਰੂ ਦੀ ਉਪਲੱਬਧੀ ਦਾ ਅੱਧਾ ਵੀ ਹਾਸਲ ਕਰ ਲਿਆ ਤਾਂ ਬਹੁਤ ਖੁਸ਼ੀ ਹੋਵੇਗੀ : ਮਯੰਕ
NEXT STORY