ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਦਾ ਕਰਾਰ ਵਰਲਡ ਕੱਪ ਦੇ ਬਾਅਦ ਵੀ 45 ਦਿਨ ਲਈ ਵਧਾਇਆ ਜਾਵੇਗਾ। ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ ਵਰਲਡ ਕੱਪ ਦੇ ਬਾਅਦ ਸਾਰੇ ਅਹੁਦਿਆਂ ਲਈ ਇੰਟਰਵਿਊ ਲਵੇਗੀ। ਸੀ.ਓ.ਏ. ਦੀ ਬੈਠਕ ਦਾ ਵੇਰਵਾ ਬੀ.ਸੀ.ਸੀ.ਆਈ. ਦੀ ਵੈੱਬਸਾਈਟ 'ਤੇ ਪਾਇਆ ਗਿਆ ਹੈ।
ਇਸ 'ਚ ਕਿਹਾ ਗਿਆ ਹੈ, ਸੀ.ਓ.ਏ ਨੇ ਤੈਅ ਕੀਤਾ ਹੈ ਕਿ ਸਹਿਯੋਗੀ ਸਟਾਫ ਦਾ ਕਾਰਜਕਾਲ ਅਸਥਾਈ ਅਧਾਰ 'ਤੇ 45 ਦਿਨ ਲਈ ਵਧਾਇਆ ਜਾਵੇ। ਸਹਿਯੋਗੀ ਸਟਾਫ ਲਈ ਇੰਟਰਵਿਊ ਵਰਲਡ ਕੱਪ ਦੇ ਬਾਅਦ ਲਏ ਜਾਣਗੇ। ਸਹਿਯੋਗੀ ਸਟਾਫ 'ਚ ਬੱਲੇਬਾਜ਼ੀ ਕੋਚ ਸੰਜੇ ਬਾਂਗੜ, ਗੇਂਦਬਾਜ਼ੀ ਕੋਚ ਭਰਤ ਅਰੁਣ ਅਤੇ ਫੀਲਡਿੰਗ ਕੋਚ ਸ਼੍ਰੀਧਰ ਸ਼ਾਮਲ ਹਨ। ਬੀ.ਸੀ.ਸੀ.ਆਈ. ਮੁਤਾਬਕ ਕ੍ਰਿਕਟ ਸਲਾਹਕਾਰ ਕਮੇਟੀ ਦੇ ਮੈਂਬਰ ਸੌਰਵ ਗਾਂਗੁਲੀ, ਵੀ.ਵੀ.ਐੱਸ. ਲਕਸ਼ਮਣ ਅਤੇ ਸਚਿਨ ਤੇਂਦੁਲਕਰ ਤੋਂ ਕੋਚ ਦੀ ਨਿਯੁਕਤੀ ਨੂੰ ਲੈ ਕੇ ਕੇ ਉਨ੍ਹਾਂ ਨਾਲ ਗੱਲ ਕਰਕੇ ਸਟਾਫ ਦੇ ਕੰਮ 'ਤੇ ਵੀ ਰਾਏ ਮੰਗੀ। ਉਨ੍ਹਾਂ ਕਿਹਾ ਕਿ ਮੁੱਖ ਕੋਚ ਨੂੰ ਨਿਯੁਕਤ ਕਰਨ ਲਈ ਕ੍ਰਿਕਟ ਸਲਾਹਕਾਰ ਕਮੇਟੀ ਨਾਲ ਗੱਲ ਕਰਨਾ ਜ਼ਰੂਰੀ ਹੈ ਇਸ ਲਈ ਬੀ.ਸੀ.ਸੀ.ਆਈ. ਪ੍ਰਬੰਧਨ ਸੀ.ਏ.ਸੀ. ਦੇ ਮੈਂਬਰਾਂ ਨਾਲ ਗੱਲ ਕਰੇਗਾ। ਇਸ ਤੋਂ ਬਾਅਦ ਸੀ.ਏ.ਸੀ. ਦੀ ਰੈਫਰੇਂਸ ਨੂੰ ਧਿਆਨ 'ਚ ਰਖਦੇ ਹੋਏ ਡਰਾਫਟ ਬਣਾਇਆ ਜਾਵੇਗਾ ਅਤੇ ਸੀ.ਓ.ਏ. ਨੂੰ ਭੇਜਿਆ ਜਾਵੇਗਾ।
CWC 2019 : ਮੀਂਹ ਕਾਰਨ ਮੈਚ ਹੋਇਆ ਰੱਦ, ਭਾਰਤ-ਨਿਊਜ਼ੀਲੈਂਡ ਨੂੰ 1-1 ਅੰਕ
NEXT STORY