ਬੈਂਗਲੁਰੂ— ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਹਰਫਨਮੌਲਾ ਹਾਰਦਿਕ ਪੰਡਯਾ ਹਰ ਮੈਚ ਦੇ ਨਾਲ ਆਪਣੀ ਖੇਡ ਦੇ ਪੱਧਰ ਨੂੰ ਉੱਚਾ ਕਰ ਰਹੇ ਹਨ। ਮੁੰਬਈ ਨੇ ਵੀਰਵਾਰ ਨੂੰ ਆਈ.ਪੀ.ਐੱਲ. ਮੁਕਾਬਲੇ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 6 ਦੌੜਾਂ ਨਾਲ ਹਰਾਇਆ ਜਿਸ ਦੇ ਬਾਅਦ ਰੋਹਿਤ ਨੇ ਤਿੰਨ ਵਿਕਟ ਝਟਕਾਉਣ ਵਾਲੇ ਬੁਮਰਾਹ ਅਤੇ 14 ਗੇਂਦਾਂ 'ਚ 32 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਣ ਵਾਲੇ ਪੰਡਯਾ ਦੀ ਸ਼ਲਾਘਾ ਕੀਤੀ।

ਮੈਚ ਤੋਂ ਬਾਅਦ ਪੱਤਰਕਾਰ ਸੰਮੇਲਨ 'ਚ ਰੋਹਿਤ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਬੁਮਰਾਹ ਹੁਣ ਜ਼ਿਆਦਾ ਪਰਿਪੱਕ ਹੈ। ਹਾਂ, ਉਸ ਦਾ ਪ੍ਰਦਰਸ਼ਨ ਲਗਾਤਾਰ ਬਿਹਤਰ ਹੁੰਦਾ ਜਾ ਰਿਹਾ ਹੈ। ਉਹ ਇਕ ਬਹੁਤ ਹੀ ਸਮਰਪਿਤ ਖਿਡਾਰੀ ਹੈ ਅਤੇ ਆਪਣੇ ਖੇਡ ਨੂੰ ਗੰਭੀਰਤਾ ਨਾਲ ਲੈਂਦਾ ਹੈ। ਉਹ ਆਪਣੇ ਕੰਮ ਲਈ ਕਾਫੀ ਨਿਯਮਿਤ ਹੈ।'' ਬੈਂਗਲੁਰੂ ਦੇ ਸਾਹਮਣੇ 188 ਦੌੜਾਂ ਦਾ ਟੀਚਾ ਸੀ ਪਰ ਬੁਮਰਾਹ ਨੇ 20 ਦੌੜਾਂ ਦੇ ਬਦਲੇ ਤਿੰਨ ਵਿਕਟ ਲੈ ਕੇ ਟੂਰਨਾਮੈਂਟ 'ਚ ਉਸ ਦੀ ਪਹਿਲੀ ਜਿੱਤ ਦਰਜ ਕਰਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਰੋਹਿਤ ਨੇ ਕਿਹਾ ਕਿ ਬੁਮਰਾਹ ਨੇ ਵਿਰਾਟ ਦਾ ਵਿਕਟ ਲੈ ਕੇ ਮੈਚ ਦਾ ਰੁਖ ਬਦਲਿਆ।

ਮੁੰਬਈ ਦੀ ਪਾਰੀ ਦੇ ਆਖਰੀ ਓਵਰਾਂ 'ਚ ਹਾਰਦਿਕ ਪੰਡਯਾ ਦੀ ਅਜੇਤੂ ਪਾਰੀ ਦੇ ਬਾਰੇ 'ਚ ਰੋਹਿਤ ਨੇ ਕਿਹਾ ਕਿ ਉਸ ਦੀ ਬੱਲੇਬਾਜ਼ੀ ਨੇ ਇਸ ਮੈਚ 'ਚ ਫਰਕ ਪੈਦਾ ਕੀਤਾ। ਟੀਮ ਨੂੰ ਇਸ ਪਾਰੀ ਦੀ ਜ਼ਰੂਰਤ ਸੀ ਕਿਉਂਕਿ ਦਿੱਲੀ ਕੈਪੀਟਲਸ ਦੇ ਖਿਲਾਫ ਉਨ੍ਹਾਂ ਦਾ ਬੱਲਾ ਨਹੀਂ ਚਲਿਆ ਸੀ। ਉਨ੍ਹਾਂ ਕਿਹਾ, ''ਜ਼ਾਹਰ ਹੈ ਕਿ ਉਸ 'ਚ ਚੰਗਾ ਪ੍ਰਦਰਸ਼ਨ ਕਰਨ ਦੀ ਭੁੱਖ ਸੀ। ਉਸ ਨੇ ਅਹਿਮ ਯੋਗਦਾਨ ਦਿੱਤਾ ਅਤੇ ਮਹੱਤਵਪੂਰਨ ਦੌੜਾਂ ਬਣਾਈਆਂ। ਉਸ ਦੀ ਗੇਂਦਬਾਜ਼ੀ 'ਤੇ ਦੌੜਾਂ ਬਣੀਆਂ ਪਰ ਉਸ ਨੇ ਵਿਚਾਲੇ ਦੇ ਓਵਰਾਂ 'ਚ ਚੰਗੀ ਗੇਂਦਬਾਜ਼ੀ ਕੀਤੀ। ਉਸ 'ਚ ਸੁਧਾਰ ਹੋ ਰਿਹਾ ਹੈ।''
ਨੋ ਬਾਲ ਤੋਂ ਇਲਾਵਾ ਇਨ੍ਹਾਂ ਕਾਰਨਾਂ ਕਰਕੇ ਹਾਰੀ ਕੋਹਲੀ ਦੀ ਟੋਲੀ
NEXT STORY