ਰੋਮ— ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਿਟਆਨੋ ਰੋਨਾਲਡੋ ਨੂੰ ਫੁੱਟਬਾਲ ਦੇ ਨਾਲ ਹੀ ਕਾਰਾਂ ਦਾ ਵੀ ਸ਼ੌਕ ਹੈ ਤੇ ਹਾਲ ਹੀ 'ਚ ਉਨ੍ਹਾਂ ਨੇ ਇਕ ਨਵੀਂ ਸੁਪਰਕਾਰ ਖਰੀਦੀ ਹੈ। ਕੋਨਾਲਡੋ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਮੈਕਲਾਰੇਨ ਦੀ Senna ਸੁਪਰਕਾਰ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਮਸਤੀ ਦਾ ਕੈਪਸ਼ਨ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਰੋਨਾਲਡੋ ਦੀ ਇਸ ਨਵੀਂ ਸੁਪਰਕਾਰ ਦੀ ਕੀਮਤ 6.6 ਕਰੋੜ ਰੁਪਏ ਹੈ। ਇਸ ਨਾਲ ਪਹਿਲੇ ਰੋਨਾਲਡੋ Bugatti La Voiture Noire ਖਰੀਦਣ ਦੀ ਅਫਵਾਹਾਂ ਦੇ ਵਿਚ ਸੁਰਖੀਆਂ 'ਚ ਆਏ ਸਨ ਜਦਕਿ ਹੁਣ ਤਕ ਦੀ ਸਭ ਤੋਂ ਮਹਿੰਗੀ ਕਾਰ ਹੈ।
ਰੋਨਾਲਡੋ ਵਲੋਂ ਖਰੀਦੀ ਗਈ Senna ਦਾ ਨਾਂ ਬ੍ਰਾਜ਼ੀਲ ਦੇ ਫਾਰਮੂਲੇ ਵਨ ਡਰਾਈਵਰ Ayrton Senna ਦੇ ਨਾਂ 'ਤੇ ਰੱਖਿਆ ਗਿਆ ਹੈ ਤੇ ਇਹ ਇਕ ਲਿਮੀਟੇਡ ਐਡੀਸ਼ਨ ਸਪੋਰਟਸ ਕਾਰ ਹੈ। ਮੈਕਲਾਰੇਨ ਅਲਟੀਮੇਟ ਸੀਰੀਜ਼ ਦਾ ਇਹ ਤੀਜਾ ਐਡੀਸ਼ਨ ਹੈ ਜਦਕਿ ਇਸ ਤੋਂ ਪਹਿਲਾਂ ਕੰਪਨੀ ਨੇ ਐੱਫ 1 ਤੇ ਪੀ1 ਨੂੰ ਲਾਂਚ ਕੀਤਾ ਸੀ। Senna ਦਾ ਮੈਕਲਾਰੇਨ ਨੇ 2018 ਜਿਨੇਵਾ ਸ਼ੋਅ 'ਚ ਪੇਸ਼ ਕੀਤਾ ਸੀ। ਜਿੱਥੇ ਤਕ ਰੋਨਾਲਡੋ ਦੀ ਕਾਰਾਂ ਦੀ ਕਲੈਕਸ਼ਨ ਦਾ ਸਵਾਲ ਹੈ ਤਾਂ ਉਸਦੇ ਗੈਰਾਜ 'ਚ ਬਹੁਤ ਸਾਰੀਆਂ ਸੁਪਕਾਰਾਂ ਹਨ।
ਵੈਸਟਇੰਡੀਜ਼ ਟੀਮ ਉਲਟਫੇਰ ਕਰਨ ਦੇ ਸਮਰੱਥ : ਲਾਇਡ
NEXT STORY