ਕ੍ਰੋਤੋਵੋ— ਪੁਰਤਗਾਲ ਦੇ ਡਿਫੈਂਡਰ ਬਰੂਨੋ ਐਲਵੇਸ ਨੇ ਕਿਹਾ ਕਿ ਫੁੱਟਬਾਲ ਵਿਸ਼ਵ ਕੱਪ ਵਿਚ ਸ਼ਨੀਵਾਰ ਨੂੰ ਉਰੂਗਵੇ ਵਿਰੁੱਧ ਨਾਕਆਊਟ ਮੈਚ ਕ੍ਰਿਸਟੀਆਨੋ ਰੋਨਾਲਡੋ ਤੇ ਲੂਈਸ ਸੁਆਰੇਜ ਦੇ ਮੁਕਾਬਲੇ ਤੋਂ ਕਿਤੇ ਵੱਧ ਅਹਿਮ ਹੋਵੇਗਾ। ਗਰੁੱਪ-ਬੀ ਵਿਚ ਸਪੇਨ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ ਯੂਰਪੀਅਨ ਚੈਂਪੀਅਨ ਪੁਰਤਗਾਲ ਪ੍ਰੀ-ਕੁਆਰਟਰ ਫਾਈਨਲ ਵਿਚ ਉਰੂਗਵੇ ਨਾਲ ਭਿੜੇਗੀ, ਜਿਸ ਨੇ ਗਰੁੱਪ-ਏ ਦੇ ਆਪਣੇ ਤਿੰਨੇ ਮੈਚਾਂ ਵਿਚ ਜਿੱਤ ਦਰਜ ਕੀਤੀ।
ਰੀਅਲ ਮੈਡ੍ਰਿਡ ਦੇ ਫਾਰਵਰਡ ਰੋਨਾਲਡੋ ਨੇ ਪੁਰਤਗਾਲ ਦੇ ਪੰਜ ਵਿਚੋਂ ਚਾਰ ਗੋਲ ਕੀਤੇ ਹਨ ਜਦਕਿ ਬਾਰਸੀਲੋਨਾ ਦੇ ਸਟਾਰ ਖਿਡਾਰੀ ਸੁਆਰੇਜ ਨੇ ਸਾਊਦੀ ਅਰਬ ਤੇ ਰੂਸ ਵਿਰੁੱਧ ਗੋਲ ਕੀਤੇ ਹਨ।
ਅਲਵੇਸ ਨੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਇਹ ਸਿਰਫ ਸੁਆਰੇਜ ਤੇ ਰੋਨਾਲਡੋ ਵਿਚਾਲੇ ਦਾ ਮੁਕਾਬਲਾ ਹੈ। ਇਹ ਮੈਚ ਦੋ ਟੀਮਾਂ ਪੁਰਤਗਾਲ ਤੇ ਉਰੂਗਵੇ ਵਿਚਾਲੇ ਹੈ ਤੇ ਅਸੀਂ ਜਿੱਤ ਲਈ ਜੋ ਸੰਭਵ ਹੋਵੇ ਕਰਾਂਗੇ।
ਕਾਮਨਵੈਲਥ ਸ਼ਤਰੰਜ ਚੈਂਪੀਅਨ 'ਚ ਤਾਨੀਆ ਸਚਦੇਵਾ ਦੀ ਵਾਪਸੀ
NEXT STORY