ਮਾਨਚੈਸਟਰ— ਦੱਖਣੀ ਅਫਰੀਕੀ ਗੇਂਦਬਾਜ਼ਾਂ ਨੇ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਇੱਥੇ ਚਾਹ ਦੀ ਬ੍ਰੇਕ ਤੱਕ ਇੰਗਲੈਂਡ ਦਾ ਚੋਟੀਕ੍ਰਮ ਢਹਿ-ਢੇਰੀ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਕਪਤਾਨ ਜੋ ਰੂਟ (52) ਤੇ ਬੇਨ ਸਟੋਕਸ (58) ਨੇ ਅਰਧ ਸੈਂਕੜੇ ਲਗਾ ਕੇ ਮੇਜ਼ਬਾਨ ਟੀਮ ਨੂੰ ਸੰਭਾਲਿਆ ਤੇ ਮੇਜ਼ਬਾਨ ਟੀਮ ਨੇ ਪਹਿਲੇ ਦਿਨ 6 ਵਿਕਟਾਂ ਗੁਆ ਕੇ 260 ਦੌੜਾਂ ਬਣਾਈਆਂ। ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਨੇ ਚਾਹ ਦੇ ਆਰਾਮ ਤੱਕ 4 ਵਿਕਟਾਂ 147 ਦੌੜਾਂ 'ਤੇ ਗੁਆ ਦਿੱਤੀਆਂ ਸਨ ਪਰ ਬਾਅਦ ਵਿਚ ਕਪਤਾਨ ਜੋ ਰੂਟ ਨੇ 101 ਗੇਂਦਾਂ 'ਤੇ 6 ਚੌਕੇ ਲਗਾ ਕੇ 52 ਦੌੜਾਂ ਜਦ ਕਿ ਬੇਨ ਸਟੋਕਸ ਨੇ 96 ਗੇਂਦਾਂ 'ਤੇ 58 ਦੌੜਾਂ ਵਿਚ 8 ਚੌਕੇ ਲਗਾ ਕੇ ਟੀਮ ਦੀ ਸਥਿਤੀ ਨੂੰ ਸੰਭਾਲਿਆ ਹਾਲਾਂਕਿ ਦੋਵੇਂ ਹੀ ਬੱਲੇਬਾਜ਼ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਆਪਣੀ ਪਾਰੀ ਨੂੰ ਲੰਬਾ ਨਹੀਂ ਖਿੱਚ ਸਕੇ। ਦਿਨ ਦੀ ਖੇਡ ਖਤਮ ਹੋਣ ਤੱਕ ਜੋਨੀ ਬੇਅਰਸਟ੍ਰਾ (ਅਜੇਤੂ 33) ਤੇ ਟੌਬੀ ਰੋਲੈਂਡ (00) ਕ੍ਰੀਜ਼ 'ਤੇ ਸਨ। ਜ਼ਿਕਰਯੋਗ ਹੈ ਕਿ ਇੰਗਲੈਂਡ 4 ਮੈਚਾਂ ਦੀ ਲੜੀ ਵਿਚ ਅਜੇ 2-1 ਨਾਲ ਅੱਗੇ ਚੱਲ ਰਿਹਾ ਹੈ।
2000 ਦੌੜਾਂ ਤੇ 200 ਵਿਕਟਾਂ ਦੇ ਇਲੀਟ ਕਲੱਬ 'ਚ ਸ਼ਾਮਲ ਹੋਇਆ ਅਸ਼ਵਿਨ
NEXT STORY