ਮਾਸਕੋ— ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫੀਫਾ ਵਿਸ਼ਵ ਕੱਪ ਟੂਰਨਾਮੈਂਟ ਦੇ ਆਖਰੀ ਦਿਨ ਅਗਲੇ ਵਿਸ਼ਵ ਕੱਪ ਦੀ ਜਿੰਮੇਵਾਰੀ ਕਤਰ ਨੂੰ ਸੌਂਪ ਦਿੱਤੀ। ਹੁਣ ਕਤਰ ਨੇ 2022 'ਚ ਅਗਲੇ ਵਿਸ਼ਵ ਕੱਪ ਦੀ ਮੇਜਬਾਨੀ ਕਰਨੀ ਹੈ। ਪੁਤਿਨ ਨੇ ਕ੍ਰੇਮਲਿਨ 'ਚ ਹੋਏ ਇਕ ਪ੍ਰੋਗਰਾਮ 'ਚ ਅਧਿਕਾਰਿਕ ਵਿਸ਼ਵ ਕੱਪ ਫੁੱਟਬਾਲ ਫੀਫਾ ਦੇ ਪ੍ਰਧਾਨ ਜਿਆਨੀ ਇਨਫੈਨਟਿਨੋ ਨੂੰ ਜਿੰਮੇਵਾਰੀ ਸੌਂਪੀ ਜਿਨ੍ਹਾਂ ਨੇ ਇਸ ਨੂੰ ਅਮੀਰ ਸ਼ੇਖ ਤਮੀਮ ਬਿਨ ਹਮਾਦ ਅਲ-ਥਾਨੀ ਨੂੰ ਸੌਂਪ ਦਿੱਤੀ।
ਰੂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਨੂੰ ਵਿਸ਼ਵ ਕੱਪ ਦੀ ਮੇਜਬਾਨੀ ਕਰਨ ਦੀਆਂ ਆਪਣੀਆਂ ਉਪਲੱਬਧੀਆਂ 'ਤੇ ਮਾਣ ਹੈ ਅਤੇ ਉਹ ਆਪਣੇ ਅਨੁਭਵਾਂ ਨੂੰ ਕਤਰ ਦੇ ਨਾਲ ਸਾਝਾ ਕਰੇਗਾ। ਫੀਫਾ ਦੇ ਪ੍ਰਧਾਨ ਇਨਫੈਨਟਿਨੋ ਨੇ ਮੌਜੂਦਾ ਵਿਸ਼ਵ ਕੱਪ ਨੂੰ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਵਿਸ਼ਵ ਕੱਪ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਟੂਰਨਾਮੈਂਟ ਨੇ ਮੇਜਬਾਨ ਦੇਸ਼ ਰੂਸ ਦੇ ਪ੍ਰਤੀ ਧਾਰਣਾਂ ਨੂੰ ਬਦਲ ਦਿੱਤਾ ਹੈ।
ਇਨਫੈਨਟਿਨੋ ਨੇ ਫਾਈਨਲ ਤੋਂ ਦੋ ਦਿਨ ਪਹਿਲਾਂ ਕਿਹਾ ਕਿ ਮੈਂ ਪਿਛਲੇ ਕਾਫੀ ਸਮੇਂ ਤੋਂ ਕਹਿ ਰਿਹਾ ਸੀ ਕਿ ਇਹ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਵਿਸ਼ਵ ਕੱਪ ਹੋਵੇਗਾ ਅਤੇ ਹੁਣ ਮੈਂ ਪੂਰੇ ਵਿਸ਼ਵਾਸ ਨਾਲ ਇਹ ਗੱਲ ਕਹਿ ਸਕਦਾ ਹਾਂ। ਰੂਸ ਦੇ ਬਾਰੇ 'ਚ ਲੋਕਾਂ ਦੀ ਜੋ ਧਾਰਣਾਂ ਸੀ ਉਹ ਹੁਣ ਬਦਲ ਚੁੱਕੀ ਹੈ। ਰੂਸ ਭਵਿੱਖ 'ਚ ਇਕ ਫੁੱਟਬਾਲ ਦੇਸ਼ ਬਣ ਗਿਆ ਹੈ। ਇਹ ਟੂਰਨਾਮੈਂਟ ਆਪਣੇ ਪਿੱਛੇ ਇਕ ਸੰਪੂਰਨ ਵਿਰਾਸਤ ਛੱਡ ਕੇ ਜਾਵੇਗਾ ਅਤੇ ਇਸ ਗੱਲ ਦੀ ਯੋਜਨਾ ਬਣਾਈ ਜਾ ਚੁੱਕੀ ਹੈ ਕਿ ਇਨ੍ਹਾਂ ਸਟੇਡੀਅਮ ਦਾ ਆਉਣ ਵਾਲੇ ਸਮੇਂ 'ਚ ਪੂਰਾ ਇਸਤੇਮਾਲ ਕੀਤਾ ਜਾਵੇਗਾ।
ਰਿਸ਼ੀ ਨਾਰਾਇਣ ਨੂੰ ਸੀਨੀਅਰ ਗੋਲਫ ਖਿਤਾਬ
NEXT STORY