ਸਪੋਰਟਸ ਡੈਸਕ : ਭਾਰਤੀ ਨੈਸ਼ਨਲ ਟੀਮ ਲਈ ਸਾਰੇ ਫਾਰਮੈਟ 'ਚ ਖੇਡ ਚੁੱਕੇ ਸਾਬਕਾ ਕ੍ਰਿਕਟਰ ਜ਼ਹੀਰ ਖਾਨ ਨੇ ਕੱਲ (7 ਅਕਤੂਬਰ) ਨੂੰ ਆਪਣਾ 43ਵਾਂ ਜਨਮ ਦਿਨ ਮਨਾਇਆ। ਸਾਲ 1978 ਨੂੰ ਸ਼੍ਰੀਰਾਮਪੁਰ 'ਚ ਪੈਦਾ ਹੋਏ ਜ਼ਹੀਰ ਨੂੰ ਸਾਰੇ ਸਾਥੀ ਖਿਡਾਰੀਆਂ ਨੇ ਜਨਮ ਦਿਨ ਦੀ ਵਧਾਈ ਦਿੱਤੀ ਪਰ ਇਸ 'ਚ ਸਾਬਕਾ ਭਾਰਤੀ ਕ੍ਰਿਕਟਰ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਸ਼ਾਮਲ ਨਹੀਂ ਸਨ। ਸਚਿਨ ਨੇ ਅੱਜ ਟਵੀਟ ਕਰ ਜ਼ਹੀਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
ਸਚਿਨ ਨੇ ਟਵਿੱਟਰ 'ਤੇ ਜ਼ਹੀਰ ਖਾਨ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਨਾਲ ਇੱਕ ਫੋਟੋ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ, ਇਥੇ ਵੀ ਰਿਵਰਸ ਸਵਿੰਗ। ਹੁਣ ਦੱਸ ਵੀ ਦਿਓ ਲੋਕਾਂ ਨੂੰ ਕਿ ਤੁਹਾਡਾ ਜਨਮ ਦਿਨ 7 ਤਾਰੀਖ਼ ਨੂੰ ਨਹੀਂ ਸਗੋਂ ਅੱਜ ਹੈ! ਇਸ ਤੋਂ ਅੱਗੇ ਸਚਿਨ ਨੇ ਲਿਖਿਆ, ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੇ ਦੋਸਤ। ਸਚਿਨ ਦੇ ਇਸ ਟਵੀਟ ਨੂੰ 13 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਹੈ ਅਤੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।
ਕੁੱਝ ਯੂਜ਼ਰਸ ਨੇ ਇਸ 'ਤੇ ਕੁਮੈਂਟਸ ਕਰਦੇ ਹੋਏ ਜ਼ਹੀਰ ਖਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇੱਕ ਯੂਜ਼ਰ ਨੇ ਸਚਿਨ ਦੀ ਇਸ ਪੋਸਟ 'ਤੇ ਕੁਮੈਂਟ ਕਰਦੇ ਹੋਏ ਲਿਖਿਆ, ਮਹਾਰਾਸ਼ਟਰ, ਭਾਰਤ ਦੇ ਹੀਰੇ, ਇੱਕ ਫਰੇਮ 'ਚ। ਉਥੇ ਹੀ ਇੱਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ, ਸੱਚੀ ਪਰ ਹਰ ਕੋਈ ਕੱਲ ਵਧਾਈ ਦੇ ਰਿਹਾ ਸੀ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਗੂਗਲ 'ਤੇ ਜ਼ਹੀਰ ਖਾਨ ਦੀ 7 ਅਕਤੂਬਰ 1978 ਵਾਲਾ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਪੁੱਛਿਆ ਕਿ ਕੌਣ ਠੀਕ ਹੈ ਅਤੇ ਕੌਣ ਗਲਤ।
19 ਅਕਤੂਬਰ ਤੋਂ ਨਿਊਜ਼ੀਲੈਂਡ 'ਚ ਖੇਡੀ ਜਾਵੇਗੀ ਕ੍ਰਿਕਟ, ਬੋਰਡ ਨੇ ਦਿੱਤੀ ਜਾਣਕਾਰੀ
NEXT STORY