ਨਵੀਂ ਦਿੱਲੀ : ਵਰਲਡ ਚੈਂਪੀਅਨ ਕਾਂਸੀ ਤਮਗਾ ਜੇਤੂ ਤੀਰਅੰਦਾਜ਼ ਨੂੰ ਸ਼ਨੀਵਾਰ ਭਾਰਤੀ ਖੇਡ ਅਥਾਰਟੀ ਦੇ ਰੋਹਤਕ ਕੇਂਦਰ ਵਿਚ ਲੱਗੇ ਜੂਨੀਅਰ ਰਾਸ਼ਟਰੀ ਕੈਂਪ 'ਚੋਂ ਬਾਹਰ ਕਰ ਦਿੱਤਾ ਗਿਆ, ਕਿਉਂਕਿ ਪਾਇਆ ਗਿਆ ਕਿ ਉਹ ਅਧਿਕਾਰੀਆਂ ਤੋਂ ਇਜਾਜ਼ਤ ਲਏ ਬਿਨਾ ਹੀ ਕੈਂਪ ਛੱਡ ਕੇ ਘਰ ਚੱਲ ਗਈ ਸੀ। ਇਸ ਤੀਰਅੰਦਾਜ਼ ਨੇ ਏਸ਼ੀਆਈ ਖੇਡਾਂ ਵਿਚ ਚਾਂਦੀ ਤਮਗਾ ਵੀ ਜਿੱਤਿਆ ਸੀ। ਉਹ 21 ਤੋਂ 24 ਜੁਲਾਈ ਤੱਕ ਕੈਂਪ 'ਚੋਂ ਗੈਰਹਾਜ਼ਰ ਸੀ। ਇਸ ਕੈਂਪ ਦੇ ਇਕ ਤੀਰਅੰਦਾਜ਼ ਕੋਚ ਨੂੰ ਵੀ ਛੱਡਣ ਲਈ ਕਿਹਾ ਗਿਆ, ਕਿਉਂਕਿ ਉਹ ਵੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੇ ਬਿਨਾ ਇਨ੍ਹਾਂ ਤਾਰੀਖਾਂ ਵਿਚ ਗੈਰਹਾਜ਼ਰ ਸੀ। ਭਾਰਤੀ ਖੇਡ ਅਥਾਰਟੀ ਨੇ ਇਸ ਘਟਨਾ ਦੇ ਹਵਾਲੇ 'ਚ ਕੈਂਪ ਵਿਚ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਸੀ, ਜਿਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਅਥਲੀਟ ਅਤੇ ਕੋਚ ਨੂੰ ਅਨੁਸ਼ਾਸਨੀ ਕਦਮ ਦੇ ਤਹਿਤ ਕੈਂਪ 'ਚੋਂ ਬਾਹਰ ਕਰ ਦਿੱਤ ਜਾਵੇ। ਸਾਈ ਵੱਲੋਂ ਅਥਲੀਟ ਅਤੇ ਕੋਚ ਨੂੰ ਭੇਜੀ ਗਈ ਚਿੱਠੀ ਵਿਚ ਲਿਖਿਆ, ''ਰਾਸ਼ਟਰੀ ਕੈਂਪ ਵਿਚ ਅਨੁਸ਼ਾਸਨ ਦਾ ਧਿਆਨ ਰੱਖਣਾ ਸਭ ਤੋਂ ਮਹੱਤਵਪੂਰਨ ਹੈ ਅਤੇ ਸਮਰੱਥ ਅਧਿਕਾਰੀਆਂ ਨੇ ਇਸ ਨੂੰ ਗੰਭੀਰਤਾ ਨਾਲ ਦੇਖਿਆ, ਜਿਸ ਨਾਲ ਅਨੁਸ਼ਾਸਨੀ ਕਾਰਵਾਈ ਦੇ ਤਹਿਤ ਤੁਹਾਡਾ ਨਾਂ ਮੌਜੂਦਾ ਰਾਸ਼ਟਰੀ ਕੈਂਪ 'ਚੋਂ ਤੁਰੰਤ ਹਟਾਇਆ ਜਾਂਦਾ ਹੈ।''
ਮਲਿੰਗਾ ਦੇ ਸੰਨਿਆਸ 'ਤੇ ਰੋਹਿਤ ਤੇ ਬੁਮਰਾਹ ਨੇ ਕਹੀ ਇਹ ਖਾਸ ਗੱਲ
NEXT STORY