ਵੁਹਾਨ— ਸਤਵਾਂ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਤੇ ਗੈਰ ਦਰਜਾ ਪ੍ਰਾਪਤ ਸਮੀਰ ਵਰਮਾ ਨੂੰ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ 'ਚ ਸ਼ੁੱਕਰਵਾਰ ਨੂੰ ਸਿੰਗਲ ਮੁਕਾਬਲਿਆਂ ਦੇ ਕੁਆਰਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਸਾਇਨਾ ਨੂੰ ਉਨ੍ਹਾਂ ਦੀ ਪੁਰਾਣੀ ਮੁਕਾਬਲੇਬਾਜ਼ ਅਤੇ ਤੀਜਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨੇ ਇਕ ਘੰਟੇ ਨੌ ਮਿੰਟ ਦੇ ਸੰਘਰਸ਼ 'ਚ 21-13, 21-23, 21-16 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਵਿਸ਼ਵ ਰੈਂਕਿੰਗ 'ਚ ਨੌਵੇਂ ਨੰਬਰ ਦੀ ਸਾਇਨਾ ਦਾ ਇਸ ਹਾਰ ਦੇ ਬਾਅਦ ਚੌਥੇ ਨੰਬਰ ਦੀ ਯਾਮਾਗੁਚੀ ਖਿਲਾਫ 2-8 ਦਾ ਰਿਕਾਰਡ ਹੋ ਗਿਆ ਹੈ।

ਸਮੀਰ ਨੂੰ ਕੁਆਰਟਰ ਫਾਈਨਲ 'ਚ ਦੂਜਾ ਦਰਜਾ ਪ੍ਰਾਪਤ ਚੀਨ ਦੇ ਸ਼ੀ ਯੂਕੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਚੀਨੀ ਖਿਡਾਰੀ ਨੇ 36 ਮਿੰਟ 'ਚ ਭਾਰਤੀ ਖਿਡਾਰੀ ਨੂੰ 21-10, 21-12 ਨਾਲ ਹਰਾ ਕੇ ਆਖ਼ਰੀ ਚਾਰ 'ਚ ਸਥਾਨ ਬਣਾਇਆ। ਸ਼ੀ ਯੂਕੀ ਨੇ ਇਸ ਦੇ ਨਾਲ ਹੀ ਸਮੀਰ ਦੇ ਖਿਲਾਫ ਆਪਣਾ ਰਿਕਾਰਡ 5-1 ਕਰ ਲਿਆ ਹੈ।
IPL : ਰਾਜਸਥਾਨ ਨੂੰ ਝਟਕਾ, ਆਪਣੇ ਦੇਸ਼ ਪਰਤਨਗੇ ਸਮਿਥ, ਇਹ ਖਿਡਾਰੀ ਹੋਵੇਗਾ ਕਪਤਾਨ
NEXT STORY