ਜਲੰਧਰ— ਹੈਦਰਾਬਾਦ ਦੇ ਮੈਦਾਨ 'ਤੇ ਜਿੱਥੇ ਸਨਰਾਈਜਰਜ਼ ਹੈਦਰਾਬਾਦ ਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਦੂਸਰੇ ਪਾਸੇ ਦਰਸ਼ਕਾਂ ਦੀ ਨਜ਼ਰ ਸਟੇਡੀਅਮ ਦੇ ਇਕ ਕੋਨੇ 'ਚ ਬੈਠੇ ਇਕ ਖਾਸ ਜੋੜੇ 'ਤੇ ਰਹੀ। ਇਹ ਸਨ ਟੈਨਿਸ ਦੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਦੀ ਭੈਣ ਅਨਾਮ ਮਿਰਜ਼ਾ ਤੇ ਸਾਬਕਾ ਕ੍ਰਿਕਟਰ ਮੁਹੰਮਦ ਅਜਹਰੂਦੀਨ ਦੇ ਬੇਟੇ ਅਸਾਊਦੀਨ ਦੀ। ਬੀਤੇ ਦਿਨੀਂ ਵੀ ਸਾਨੀਆ ਮਿਰਜ਼ਾ ਨੇ ਇੰਸਟਾਗ੍ਰਾਮ 'ਤੇ ਅਸਾਊਦੀਨ ਦੀ ਇਕ ਫੋਟੋ ਸ਼ੇਅਰ ਕਰਕੇ ਹੇਠਾ ਕੈਪਸ਼ਨ 'ਚ ਫਿਲਮੀ ਸ਼ਬਦ ਦਾ ਪ੍ਰਯੋਗ ਕੀਤਾ ਸੀ। ਉਸ ਤੋਂ ਬਾਅਦ ਹੀ ਲੱਗਣ ਲੱਗਾ ਸੀ ਕਿ ਅਨਾਮ ਜਲਦੀ ਹੀ ਦੂਸਰਾ ਵਿਆਹ ਕਰ ਸਕਦੀ ਹੈ।
ਦੇਖੋਂ ਅਸਾਊਦੀਨ, ਅਨਾਮ ਤੇ ਸਾਨੀਆ ਮਿਰਜ਼ਾ ਦੀ ਤਸਵੀਰ
ਸਾਨੀਆ ਮਿਰਜ਼ਾ ਦੀ ਭੈਣ ਅਨਾਮ ਫੈਸ਼ਨ ਡਿਜ਼ਾਇਨਰ ਹੈ। ਉਹ ਦ ਲੇਬਲ ਬਾਜ਼ਾਰ ਦੇ ਨਾਂ ਤੋਂ ਫੈਸ਼ਨ ਸਟੋਰ ਵੀ ਚਲਾਉਂਦੀ ਹੈ।
2015 'ਚ ਅਨਾਮ ਨੇ ਹੈਦਰਾਬਾਦ ਦੇ ਕਾਰੋਬਾਰੀ ਅਕਬਰ ਦੇ ਨਾਲ ਵਿਆਹ ਕੀਤਾ। ਉਮੀਦ ਹੈ ਕਿ ਅਸਦ ਦੇ ਨਾਲ ਆਪਣੇ ਦੂਸਰੇ ਵਿਆਹ 'ਤੇ ਅਨਾਮ ਫਿਰ ਤੋਂ ਕੁਝ ਇਸ ਤਰ੍ਹਾਂ ਦੀ ਧਮਾਲ ਮਚਾਉਣ ਦੀ ਕੋਸ਼ਿਸ਼ ਕਰੇਗੀ।
ਕ੍ਰਿਕਟ ਦੇ ਭਗਵਾਨ ਨੂੰ ਮਿਲਣਾ ਚਾਹੁੰਦਾ ਹੈ ਇਹ ਪਾਕਿਸਤਾਨ ਬੱਲੇਬਾਜ਼
NEXT STORY