ਲਖਨਊ, (ਭਾਸ਼ਾ)– ਮੁੰਬਈ ਦੇ ਸਟਾਰ ਬੱਲੇਬਾਜ਼ ਸਰਫਰਾਜ਼ ਖਾਨ ਦੇ ਦੋਹਰੇ ਸੈਂਕੜੇ ਨਾਲ ਈਰਾਨੀ ਕੱਪ ਮੁਕਾਬਲੇ ਵਿਚ ਸਿਰਫ ਰੈਸਟ ਆਫ ਇੰਡੀਆ ’ਤੇ ਹੀ ਦਬਾਅ ਨਹੀਂ ਬਣਿਆ ਸਗੋਂ ਅਗਲੇ ਮਹੀਨੇ ਭਾਰਤੀ ਟੀਮ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਤਜਰਬੇਕਾਰ ਕੇ. ਐੱਲ. ਰਾਹੁਲ ਲਈ ਵੀ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਸਰਫਰਾਜ਼ 276 ਗੇਂਦਾਂ ਵਿਚ 221 ਦੌੜਾਂ ਬਣਾ ਕੇ ਖੇਡ ਰਿਹਾ ਹੈ ਤੇ 42 ਵਾਰ ਦੀ ਚੈਂਪੀਅਨ ਮੁੰਬਈ ਲਈ ਈਰਾਨੀ ਕੱਪ ਵਿਚ ਦੋਹਰਾ ਸੈਂਕੜਾ ਲਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ।
ਦੂਜੇ ਦਿਨ ਦੀ ਖੇਡ ਖਤਮ ਹੋਣ ’ਤੇ ਮੁੰਬਈ ਨੇ 9 ਵਿਕਟਾਂ ’ਤੇ 535 ਦੌੜਾਂ ਬਣਾ ਲਈਆਂ ਸਨ। ਈਰਾਨੀ ਕੱਪ ਵਿਚ ਵਸੀਮ ਜਾਫਰ (ਵਿਦਰਭ), ਰਵੀ ਸ਼ਾਸਤਰੀ, ਪ੍ਰਵੀਨਆਮਰੇ ਤੇ ਯਸ਼ਸਵੀ ਜਾਇਸਵਾਲ (ਰੈਸਟ ਆਫ ਇੰਡੀਆ) ਦੋਹਰਾ ਸੈਂਕੜਾ ਬਣਾ ਚੁਕੇ ਹਨ। ਸਰਫਰਾਜ਼ ਲਈ ਇਹ ਹਫਤਾ ਮੁਸ਼ਕਿਲ ਰਿਹਾ ਕਿਉਂਕਿ ਉਸਦਾ ਛੋਟਾ ਭਰਾ ਮੁਸ਼ੀਰ ਸੜਕ ਹਾਦਸੇ ਵਿਚ ਜ਼ਖ਼ਮੀ ਹੋਣ ਕਾਰਨ 16 ਹਫਤਿਆਂ ਲਈ ਖੇਡ ਵਿਚੋਂ ਬਾਹਰ ਹੋ ਗਿਆ। ਮੁਸ਼ੀਰ ਨੂੰ ਵੀ ਇਹ ਮੈਚ ਖੇਡਣਾ ਸੀ। ਸਰਫਰਾਜ਼ ਨੇ ਆਪਣੀ ਪਾਰੀ ਵਿਚ 25 ਚੌਕੇ ਤੇ 4 ਛੱਕੇ ਲਾਏ। ਕਪਤਾਨ ਅਜਿੰਕਯ ਰਹਾਨੇ (234 ਗੇਂਦਾਂ ਵਿਟ 97 ਦੌੜਾਂ) ਸੈਂਕੜੇ ਤੋਂ 3 ਦੌੜਾਂ ਨਾਲ ਖੁੰਝ ਗਿਆ ਪਰ ਦੂਜਾ ਦਿਨ ਪੂਰੀ ਤਰ੍ਹਾਂ ਨਾਲ ਸਰਫਰਾਜ਼ ਦੇ ਨਾਂ ਰਿਹਾ। ਇਹ ਉਸਦਾ 15ਵਾਂ ਪਹਿਲੀ ਸ਼੍ਰੇਣੀ ਵਾਲਾ ਸੈਂਕੜਾ ਹੈ। ਇਸਦੇ ਨਾਲ ਹੀ ਉਸ ਨੇ ਭਾਰਤੀ ਟੈਸਟ ਟੀਮ ਵਿਚ ਮੱਧਕ੍ਰਮ ਲਈ ਆਪਣਾ ਦਾਅਵਾ ਫਿਰ ਪੇਸ਼ ਕਰ ਦਿੱਤਾ ਹੈ।
ਮੱਧਕ੍ਰਮ ਵਿਚ ਸਰਫਰਾਜ਼ ਤੋਂ ਆਪਣੀ ਜਗ੍ਹਾ ਵਾਪਸ ਲੈਣ ਵਾਲੇ ਰਾਹੁਲ ਨੇ ਕਾਨਪੁਰ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਟੀਮ ਮੈਨੇਜਮੈਂਟ ਤੇ ਖੁਦ ਰਾਹੁਲ ਨੂੰ ਪਤਾ ਹੈ ਕਿ ਸਰਫਰਾਜ਼ ਦੀ ਚੁਣੌਤੀ ਕਿੰਨੀ ਵੱਡੀ ਹੈ। ਸਰਫਰਾਜ਼ ਨੇ ਤੁਸ਼ਾਰ ਕੋਟਿਯਾਨ (64) ਨਾਲ 7ਵੀਂ ਵਿਕਟ ਲਈ 183 ਦੌੜਾਂ ਜੋੜੀਆਂ।
ਅਲਕਾਰਾਜ਼ ਨੇ ਸਿਨਰ ਨੂੰ ਹਰਾ ਕੇ ਚੀਨ ਓਪਨ ਖਿਤਾਬ ਜਿੱਤਿਆ
NEXT STORY