ਬੈਂਕਾਕ, (ਭਾਸ਼ਾ)– ਰਾਕੇਸ਼ ਕੁਮਾਰ ਤੇ ਸ਼ੀਤਲ ਦੇਵੀ ਨੇ ਇੱਥੇ ਪੈਰਾ ਏਸ਼ੀਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚ ਆਪਣੀ ਪ੍ਰਤੀਯੋਗਿਤਾਵਾਂ ਦੇ ਫਾਈਨਲ ਵਿਚ ਪਹੁੰਚ ਕੇ ਘੱਟ ਤੋਂ ਘੱਟ ਦੋ ਚਾਂਦੀ ਤਮਗੇ ਪੱਕੇ ਕੀਤੇ ਜਦਕਿ ਸਰਿਤਾ ਦੇਵੀ ਨੇ ਕਾਂਸੀ ਤਮਗਾ ਜਿੱਤਿਆ। ਸਰਿਤਾ ਨੇ ਮਹਿਲਾ ਕੰਪਾਊਂਡ ਓਪਨ ਵਰਗ ਦੇ ਕਾਂਸੀ ਤਮਗੇ ਦੇ ਆਲ ਇੰਡੀਅਨ ਮੁਕਾਬਲੇ ਵਿਚ ਜਯੋਤੀ ਬਾਲਿਆਨ ਨੂੰ 139-135 ਨਾਲ ਹਰਾਇਆ।
ਇਹ ਵੀ ਪੜ੍ਹੋ : ਜੋਤਸ਼ੀ ਨੇ Word Cup Final ਤੋਂ ਪਹਿਲਾਂ ਦਿੱਤੀ ਸੀ ਚਿਤਾਵਨੀ, ਜੇ ਨਾ ਹੁੰਦੀ ਇਹ ਗ਼ਲਤੀ ਤਾਂ ਕੁਝ ਹੋਰ ਹੀ ਹੁੰਦਾ ਨਤੀਜਾ
ਪੈਰਾ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਸ਼ੀਤਲ ਨੇ ਇਸ ਤੋਂ ਪਹਿਲਾਂ ਸਰਿਤਾ ਨੂੰ ਸੈਮੀਫਾਈਨਲ ਵਿਚ 143-138 ਨਾਲ ਹਰਾ ਕੇ ਮਹਿਲਾ ਕੰਪਾਊਂਡ ਓਪਨ ਵਰਗ ਦੇ ਸੋਨ ਤਮਗੇ ਦੇ ਮੁਕਾਬਲੇ ਵਿਚ ਜਗ੍ਹਾ ਬਣਾਈ। ਸ਼ੀਤਲ ਫਾਈਨਲ ਵਿਚ ਸਿੰਗਾਪੁਰ ਦੀ ਨੂਰ ਸਯਾਹਿਦਾਹ ਨਾਲ ਭਿੜੇਗੀ, ਜਿਸ ਨੇ ਸੈਮੀਫਾਈਨਲ ਵਿਚ ਜਯੋਤੀ ਨੂੰ 150-138 ਨਾਲ ਹਰਾਇਆ। ਰਾਕੇਸ਼ ਨੇ ਵੀ ਪੁਰਸ਼ ਕੰਪਾਊਂਡ ਓਪਨ ਫਾਈਨਲ ਵਿਚ ਜਗ੍ਹਾ ਬਣਾ ਕੇ ਘੱਟ ਤੋਂ ਘੱਟ ਚਾਂਦੀ ਤਮਗਾ ਪੱਕਾ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੀਮ ਇੰਡੀਆ ਨੇ ਦਿਖਾਇਆ ਸ਼ਾਨਦਾਰ ਜਜ਼ਬਾ ਤੇ ਦ੍ਰਿੜ੍ਹਤਾ : ਸ਼ਾਹਰੁਖ
NEXT STORY