ਸੋਕਾ (ਜਾਪਾਨ)- ਭਾਰਤ ਦੇ ਸਟਾਰ ਖਿਡਾਰੀ ਸਾਤਵਿਕਸਾਈਰਾਜ ਰੈਂਕੀਰੈੱਡੀ ਨੇ ਬੈਡਮਿੰਟਨ 'ਚ ਪੁਰਸ਼ ਖਿਡਾਰੀ ਵੱਲੋਂ 565 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਭ ਤੋਂ ਤੇਜ਼ 'ਹਿੱਟ' ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਹਾਲ ਹੀ 'ਚ ਚਿਰਾਗ ਸ਼ੈੱਟੀ ਦੇ ਨਾਲ ਮਿਲ ਕੇ ਇੰਡੋਨੇਸ਼ੀਆ ਓਪਨ ਸੁਪਰ 1000 ਖਿਤਾਬ ਜਿੱਤਣ ਵਾਲੇ ਸਾਤਵਿਕ ਨੇ ਇਸ ਦੇ ਨਾਲ ਹੀ ਮਈ 2013 'ਚ ਮਲੇਸ਼ੀਆ ਦੇ ਟੈਨ ਬੂਨ ਹਿਓਂਗ ਦੇ 493 ਕਿਲੋਮੀਟਰ ਪ੍ਰਤੀ ਘੰਟੇ ਦੇ ਇਕ ਦਹਾਕੇ ਪੁਰਾਣੇ ਰਿਕਾਰਡ ਨੂੰ ਵੀ ਤੋੜ ਦਿੱਤਾ।
ਇਹ ਵੀ ਪੜ੍ਹੋ- ਅਫਗਾਨਿਸਤਾਨ ਦੇ ਕੋਚ ਜੋਨਾਥਨ ਟ੍ਰਾਟ ਆਲਰਾਊਂਡਰ ਉਮਰਜ਼ਈ 'ਤੇ ਲਗਾਇਆ ਜੁਰਮਾਨਾ
ਸਾਤਵਿਕ ਦਾ ਸਮੈਸ਼ ਫਾਰਮੂਲਾ ਵਨ ਕਾਰ ਦੁਆਰਾ ਹਾਸਲ ਕੀਤੀ ਗਈ 372.6 ਕਿਲੋਮੀਟਰ ਪ੍ਰਤੀ ਘੰਟਾ ਦੀ ਸਭ ਤੋਂ ਤੇਜ਼ ਰਫ਼ਤਾਰ ਨਾਲੋਂ ਤੇਜ਼ ਸੀ। ਮਹਿਲਾ ਵਰਗ 'ਚ ਸਭ ਤੋਂ ਤੇਜ਼ ਬੈਡਮਿੰਟਨ 'ਹਿੱਟ' ਦਾ ਰਿਕਾਰਡ ਮਲੇਸ਼ੀਆ ਦੀ ਟੇਨ ਪਰਲੀ ਦੇ ਨਾਂ ਸੀ, ਜਿਸ ਨੇ 438 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸ਼ਾਟ ਲਗਾਇਆ ਸੀ।
ਇਹ ਵੀ ਪੜ੍ਹੋ- ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ’ਚ ਸ਼ਾਟਪੁੱਟਰ ਮਨਪ੍ਰੀਤ ਕੌਰ ਨੇ ਜਿੱਤਿਆ ਕਾਂਸੀ ਤਮਗਾ
ਜਾਪਾਨ ਦੀ ਖੇਡ ਉਪਕਰਣ ਨਿਰਮਾਤਾ ਯੋਨੇਕਸ ਨੇ ਇਕ ਰੀਲੀਜ਼ 'ਚ ਕਿਹਾ, "ਯੋਨੇਕਸ ਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਯੋਨੇਕਸ ਬੈਡਮਿੰਟਨ ਖਿਡਾਰੀ ਸਾਤਵਿਕਸਾਈਰਾਜ ਰੈਂਕੀਰੈੱਡੀ (ਭਾਰਤ) ਅਤੇ ਟੈਨ ਪਰਲੀ (ਮਲੇਸ਼ੀਆ) ਨੇ ਕ੍ਰਮਵਾਰ ਸਭ ਤੋਂ ਤੇਜ਼ ਪੁਰਸ਼ ਅਤੇ ਮਹਿਲਾ ਬੈਡਮਿੰਟਨ ਹਿੱਟ ਦੇ ਨਾਲ ਨਵਾਂ ਗਿਨੀਜ਼ ਵਿਸ਼ਵ ਰਿਕਾਰਡ ਬਣਾਇਆ ਹੈ। ਵਿਸ਼ਵ ਰਿਕਾਰਡ 14 ਅਪ੍ਰੈਲ 2023 ਨੂੰ ਬਣਾਇਆ ਗਿਆ ਸੀ ਅਤੇ ਉਸ ਦਿਨ ਦੇ ਗਤੀ ਮਾਪ ਦੇ ਨਤੀਜਿਆਂ ਦੇ ਆਧਾਰ 'ਤੇ ਗਿਨੀਜ਼ ਵਰਲਡ ਰਿਕਾਰਡ ਦੇ ਅਧਿਕਾਰਤ ਜੱਜਾਂ ਦੁਆਰਾ ਪੁਸ਼ਟੀ ਕੀਤੀ ਗਈ ਸੀ। ਸਾਤਵਿਕ ਨੇ ਜਾਪਾਨ ਦੇ ਸੋਕਾ, ਸੈਤਾਮਾ 'ਚ ਯੋਨੇਕਸ ਫੈਕਟਰੀ ਜਿਮਨੇਜ਼ੀਅਮ 'ਚ ਇਹ ਸਮੈਸ਼ ਲਗਾਇਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SL vs PAK 2nd Test : ਪਾਕਿਸਤਾਨ ਨੇ ਸ਼ਕੀਲ ਦੇ ਸੈਂਕੜੇ ਨਾਲ ਸ਼੍ਰੀਲੰਕਾ 'ਤੇ ਬਣਾਈ ਬੜ੍ਹਤ
NEXT STORY