ਨਵੀਂ ਦਿੱਲੀ - ਦੇਸ਼ ਵਿਚ ਕਾਰਪੋਰਟ ਖੇਤਰ ਵਿਚ ਕ੍ਰਿਕਟ ਨੂੰ ਬੜ੍ਹਾਵਾ ਦੇਣ ਲਈ ਪੋਂਟੀ ਚੱਢਾ ਫਾਊਂਡੇਸ਼ਨ ਤੇ ਸਿਟੀਸਕੇਪ ਮੀਡੀਆ ਕਾਮ ਪੀ. ਸੀ. ਐੱਫ. ਕ੍ਰਿਕਟ ਕੱਪ ਟੂਰਨਾਮੈਂਟ ਦਾ ਆਯੋਜਨ ਕਰਨ ਜਾ ਰਿਹਾ ਹੈ, ਜਿਸ ਵਿਚ 9 ਵੱਖ-ਵੱਖ ਉਦਯੋਗਾਂ ਤੋਂ ਦੇਸ਼ ਦੇ 12 ਕਾਰਪੋਰੇਟਸ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸਦਾ ਆਯੋਜਨ ਨੋਇਡਾ ਦੇ ਸੈਕਟਰ 132 ਦੇ ਜੋਨਿਸਿਸ ਗਲੋਬਲ ਸਕੂਲ ਦੀ ਗਰਾਊਂਡ ਵਿਚ ਕੀਤਾ ਜਾਵੇਗਾ। ਕ੍ਰਿਕਟ ਟੂਰਨਾਮੈਂਟ ਪੁਆਇੰਟ ਸਿਸਟਮ ’ਤੇ ਆਧਾਰਿਤ ਹੋਵੇਗਾ ਜਿਸ ’ਚ ਚਾਰ ਗਰੁੱਪ ਹੋਵੇਗਾ ਤੇ ਹਰ ਗਰੁੱਪ ’ਚ ਤਿੰਨ ਟੀਮਾਂ ਹੋਣਗੀਆਂ। ਹਰ ਗਰੁੱਪ ਦੀ ਚੋਟੀ 2 ਟੀਮ ਕੁਆਰਟਰਫਾਈਨਲ ’ਚ ਪਹੁੰਚੇਗੀ ਜਿਸ ਤੋਂ ਬਾਅਦ ਸੈਮੀਫਾਈਨਲ ਤੇ ਫਾਈਨਲ ਖੇਡਿਆ ਜਾਵੇਗਾ।
ਮਦੱਪਾ ਨੇ ਬਣਾਈ ਬੜ੍ਹਤ, ਸੰਧੂ ਤੀਜੇ ਸਥਾਨ ’ਤੇ
NEXT STORY