ਪੈਰਿਸ— ਸੇਰੇਨਾ ਵਿਲੀਅਮਸ ਨੇ ਅਮਰੀਕੀ ਡੋਪਿੰਗ ਪ੍ਰਮੁੱਖ 'ਤੇ ਪੱਖਪਾਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸਦਾ ਹੋਰਨਾਂ ਖਿਡਾਰੀਆਂ ਨਾਲੋਂ ਵੱਧ ਟੈਸਟ ਕਰਾਇਆ ਜਾ ਰਿਹਾ ਹੈ। ਇਸ 23 ਵਾਰ ਦੀ ਗ੍ਰੈਂਡਸਲੈਮ ਜੇਤੂ ਨੇ ਇਕ ਟਵੀਟ ਕਰ ਕੇ ਇਸ ਚਰਚਾ ਨੂੰ ਫਿਰ ਤੋਂ ਹਵਾ ਦੇ ਦਿੱਤੀ। ਉਸਨੇ ਲਿਖਿਆ ਇਹ ਕੋਈ ਅਨਿਮਯਤ ਡਰੱਗ ਟੈਸਟ ਦਾ ਸਮਾਂ ਹੈ ਤੇ ਉਹ ਵੀ ਸਿਰਫ ਸੇਰੇਨਾ ਦਾ।

ਉਸ ਨੇ ਲਿਖਿਆ ਇਹ ਵੀ ਸਾਬਤ ਹੋ ਚੁੱਕਾ ਹੈ ਕਿ ਇੰਨੇ ਸਾਰੇ ਖਿਡਾਰੀਆਂ ਵਿਚੋਂ ਸਿਰਫ ਮੇਰਾ ਹੀ ਸਭ ਤੋਂ ਵੱਧ ਟੈਸਟ ਕੀਤਾ ਜਾਂਦਾ ਹੈ।

ਉਸ ਨੇ ਨਾਲ ਹੀ ਲਿਖਿਆ ''ਪੱਖਪਾਤ? ਮੈਨੂੰ ਅਜਿਹਾ ਲੱਗਦਾ ਹੈ। ਘੱਟ ਤੋਂ ਘੱਟ ਮੈਂ ਖੇਡ ਨੂੰ ਸਾਫ ਸੁਥਰਾ ਰੱਖ ਰਹੀ ਹਾਂ।''
ਵਿੰਬਲਡਨ ਵਿਚ ਵੀ ਸੇਰੇਨਾ ਨੈ ਟੈਸਟ ਕਰਾਉਣ ਵਾਲਿਆਂ ਤੋਂ ਵੱਧ ਟੈਸਟ ਕਰਨ ਦੀ ਗੱਲ ਕਹੀ ਸੀ।
ਸਹਿਰ ਅਟਵਾਲ ਨੇ ਤਵੇਸਾ ਅਤੇ ਨੇਹਾ ਦੇ ਨਾਲ ਬਣਾਈ ਬੜ੍ਹਤ
NEXT STORY