ਨਵੀਂ ਦਿੱਲੀ- ਤਜਰਬੇਕਾਰ ਸ਼ਰਤ ਕਮਲ ਅਤੇ ਸਟਾਰ ਮਹਿਲਾ ਖਿਡਾਰਨ ਮਨਿਕਾ ਬੱਤਰਾ ਅਸਤਾਨਾ ਵਿਚ 7 ਤੋਂ 13 ਅਕਤੂਬਰ ਤੱਕ ਹੋਣ ਵਾਲੀ 27ਵੀਂ ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਦੀ ਅਗਵਾਈ ਕਰਨਗੇ। ਪੁਰਸ਼ ਟੀਮ ਦੇ ਕਪਤਾਨ 42 ਸਾਲਾ ਸ਼ਰਤ ਹਨ ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਪੰਜਵੇਂ ਅਤੇ ਆਖ਼ਰੀ ਓਲੰਪਿਕ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਤੋਂ ਇਲਾਵਾ ਟੀਮ ਵਿੱਚ ਮਾਨਵ ਠੱਕਰ, ਹਰਮੀਤ ਦੇਸਾਈ, ਜੀ ਸਾਥੀਆਨ ਅਤੇ ਮਾਨੁਸ਼ ਸ਼ਾਹ ਸ਼ਾਮਲ ਹਨ। ਮਨਿਕਾ ਮਹਿਲਾ ਟੀਮ ਦੀ ਅਗਵਾਈ ਕਰੇਗੀ ਜਿਸ ਵਿੱਚ ਸ਼੍ਰੀਜਾ ਅਕੁਲਾ, ਅਯਹਿਕਾ ਮੁਖਰਜੀ, ਦੀਆ ਚਿਤਾਲੇ ਅਤੇ ਸੁਤੀਰਥਾ ਮੁਖਰਜੀ ਸ਼ਾਮਲ ਹਨ। ਟੇਬਲ ਟੈਨਿਸ ਫੈਡਰੇਸ਼ਨ ਆਫ ਇੰਡੀਆ (ਟੀਟੀਐੱਫਆਈ) ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਟੀਮ ਦੀ ਚੋਣ ਪ੍ਰਕਿਰਿਆ ਵਿੱਚ, ਟੀਟੀਐੱਫਆਈ ਨੇ ਵਿਸ਼ਵ ਰੈਂਕਿੰਗ, ਅੰਤਰਰਾਸ਼ਟਰੀ ਤਜ਼ਰਬੇ ਅਤੇ ਰਾਸ਼ਟਰੀ ਪੱਧਰ ਦੇ ਪ੍ਰਦਰਸ਼ਨ ਨੂੰ ਤਰਜੀਹ ਦਿੱਤੀ।
ਟੀਮ ਇਸ ਪ੍ਰਕਾਰ ਹੈ:
ਪੁਰਸ਼ ਟੀਮ: ਅਚੰਤਾ ਸ਼ਰਤ ਕਮਲ (ਕਪਤਾਨ), ਮਾਨਵ ਠੱਕਰ, ਹਰਮੀਤ ਦੇਸਾਈ, ਜੀ ਸਾਥੀਆਨ ਅਤੇ ਮਾਨੁਸ਼ ਸ਼ਾਹ।
ਰਿਜ਼ਰਵ : ਐੱਸਐੱਫਆਰ ਸਨੇਹਿਤ ਅਤੇ ਜੀਤ ਚੰਦਰਾ
ਮਹਿਲਾ ਟੀਮ : ਸ਼੍ਰੀਜਾ ਅਕੁਲਾ, ਮਨਿਕਾ ਬੱਤਰਾ (ਕਪਤਾਨ), ਅਯਹਿਕਾ ਮੁਖਰਜੀ, ਦੀਆ ਚਿਤਾਲੇ ਅਤੇ ਸੁਤੀਰਥ ਮੁਖਰਜੀ।
ਰਿਜ਼ਰਵ: ਯਸ਼ਸਵਿਨੀ ਘੋਰਪਾਡੇ ਅਤੇ ਪੋਯਮੰਤੀ ਬੈਸਿਆ।
IPL 2025 'ਚ ਨਜ਼ਰ ਆਉਣਗੇ ਰਾਹੁਲ ਦ੍ਰਾਵਿੜ, ਬਣਨਗੇ ਇਸ ਟੀਮ ਦੇ ਮੁੱਖ ਕੋਚ
NEXT STORY