ਹਾਂਗਜ਼ੂ : ਭਾਰਤ ਦੀ ਦਿੱਗਜ ਵੇਟਲਿਫਟਰ ਮੀਰਾਬਾਈ ਚਾਨੂ ਦੀ ਏਸ਼ੀਆਈ ਖੇਡਾਂ ਦੀ ਮੁਹਿੰਮ ਨਿਰਾਸ਼ਾਜਨਕ ਢੰਗ ਨਾਲ ਸਮਾਪਤ ਹੋ ਗਈ ਕਿਉਂਕਿ ਓਲੰਪਿਕ ਤਮਗਾ ਜੇਤੂ ਨੇ ਸ਼ਨੀਵਾਰ ਨੂੰ ਮਹਿਲਾਵਾਂ ਦੇ 49 ਕਿਲੋਗ੍ਰਾਮ ਮੁਕਾਬਲੇ ਵਿੱਚ ਖੁਦ ਨੂੰ ਜ਼ਖਮੀ ਕਰ ਦਿੱਤਾ ਅਤੇ ਚੌਥੇ ਸਥਾਨ 'ਤੇ ਰਹੀ। ਸਨੈਚ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਚਾਨੂ ਦਬਾਅ ਵਿੱਚ ਸੀ ਅਤੇ ਕਲੀਨ ਐਂਡ ਜਰਕ ਵਿੱਚ 117 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਦੋ ਵਾਰ ਅਜਿਹਾ ਕਰਨ ਵਿੱਚ ਅਸਫਲ ਰਹੀ।
ਇਹ ਵੀ ਪੜ੍ਹੋ : ਅਭੈ ਸਿੰਘ ਦੀ ਸ਼ਾਨਦਾਰ ਖੇਡ ਦੀ ਬਦੌਲਤ ਭਾਰਤੀ ਸਕੁਐਸ਼ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਸੋਨ ਤਮਗ਼ਾ
ਆਖਰੀ ਕੋਸ਼ਿਸ਼ 'ਚ ਉਹ ਪਿੱਠ ਦੇ ਭਾਰ ਡਿੱਗ ਪਈ ਅਤੇ ਉਸ ਨੂੰ ਸਟੇਜ ਤੋਂ ਚੁੱਕ ਕੇ ਲਿਜਾਣਾ ਪਿਆ। ਉਹ ਐਰੀਨਾ ਤੋਂ ਲੰਗੜਾਉਂਦੇ ਹੋਏ ਬਾਹਰ ਹੋ ਗਈ। ਸਨੈਚ ਵਰਗ ਵਿੱਚ ਉਹ ਸਿਰਫ਼ 83 ਕਿਲੋ ਭਾਰ ਚੁੱਕ ਸਕੀ ਅਤੇ 86 ਕਿਲੋ ਚੁੱਕਣ ਦੀਆਂ ਦੋ ਕੋਸ਼ਿਸ਼ਾਂ ਵਿੱਚ ਨਾਕਾਮ ਰਹੀ। ਫਾਈਨਲ ਸਨੈਚ 'ਚ ਉਹ 'ਸਕੁਐਟ ਪੋਜੀਸ਼ਨ' ਤੋਂ ਉੱਠ ਨਹੀਂ ਸਕੀ ਅਤੇ ਡਿੱਗ ਗਈ, ਜਿਸ ਕਾਰਨ 'ਬਾਰ' ਉਸ ਦੀ ਪਿੱਠ 'ਤੇ ਡਿੱਗ ਗਿਆ। ਛੇ ਲਿਫ਼ਟਰਾਂ ਨੇ ਸਨੈਚ ਵਿੱਚ ਉਸ ਨਾਲੋਂ ਬਿਹਤਰ ਭਾਰ ਚੁੱਕਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਏਸ਼ੀਆਈ ਖੇਡਾਂ ਲਈ ਡੇਰਾ ਬਾਬਾ ਨਾਨਕ ਦੇ ਖਿਡਾਰੀ ਦੀ ਹੋਈ ਚੋਣ, ਚੀਨ ਦੀ ਧਰਤੀ ’ਤੇ ਭਾਰਤ ਦਾ ਨਾਮ ਕਰੇਗਾ ਰੌਸ਼ਨ
NEXT STORY