ਬਾਸੇਲ– ਭਾਰਤੀ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ, ਕਿਦਾਂਬੀ ਸ਼੍ਰੀਕਾਂਤ ਤੇ ਅਜੇ ਜੈਰਾਮ ਨੇ ਵੀਰਵਾਰ ਨੂੰ ਇੱਥੇ ਆਪਣੇ ਮੁਕਾਬਲੇ ਜਿੱਤ ਕੇ ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਸਿੰਗਲਜ਼ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਭਾਰਤੀ ਦੀ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਦੀ ਮਿਕਸਡ ਡਬਲਜ਼ ਜੋੜੀ ਨੇ ਵੀ ਕੌਮਾਂਤਰੀ ਬੈਡਮਿੰਟਨ ਵਿਚ ਚੰਗੀ ਫਾਰਮ ਜਾਰੀ ਰੱਖਦੇ ਹੋਏ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ।
ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੂੰ ਮਹਿਲਾ ਸਿੰਗਲਜ਼ ਵਿਚ ਅਮਰੀਕਾ ਦੀ ਇਰਿਸਾ ਵਾਂਗ ਨੂੰ 21-13, 21-14 ਨਾਲ ਹਰਾਉਣ ਵਿਚ ਕੋਈ ਮਿਹਨਤ ਨਹੀਂ ਕਰੀ ਪਈ ਜਦਕਿ ਸਾਬਕਾ ਨੰਬਰ ਇਕ ਸ਼੍ਰੀਕਾਂਤ ਨੇ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਦੇ ਮੈਚ ਵਿਚ ਫਰਾਂਸ ਦੇ ਥਾਮਸ ਰੋਕਸੇਲ ’ਤੇ 21-10, 14-21, 21-14 ਨਾਲ ਜਿੱਤ ਦਰਜ ਕੀਤੀ ਤੇ ਜੈਰਾਮ ਨੇ ਤੀਜਾ ਦਰਜਾ ਪ੍ਰਾਪਤ ਰਾਸਮਸ ਗੇਮਕੇ ਨੂੰ 21-18, 17-21, 21-13 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ 205 ਦੌੜਾਂ 'ਤੇ ਢੇਰ, ਭਾਰਤ ਨੇ ਇਕ ਵਿਕਟ 'ਤੇ ਬਣਾਈਆਂ 24 ਦੌੜਾਂ
ਜਨਵਰੀ ਵਿਚ ਟੋਯੋਟਾ ਥਾਈਲੈਂਡ ਓਪਨ ਸੁਪਰ 1000 ਦੇ ਸੈਮੀਫਾਈਨਲ ਤਕ ਪਹੁੰਚੀ ਸਾਤਵਿਕ ਤੇ ਅਸ਼ਵਿਨ ਦੀ ਜੋੜੀ ਨੇ ਇੰਡੋਨੇਸ਼ੀਆ ਦੇ ਰਿਨੋਵ ਰਿਵਾਲਡੀ ਤੇ ਰਿਵਾਲਡੀ ਤੇ ਪਿਠਾ ਹੈਨਿੰਗਟਯਾਸ ਮੇਂਟਾਰੀ ਦੀ ਜੋੜੀ ਨੂੰ ਮਿਕਸਡ ਡਬਲਜ਼ ਦੇ ਦੂਜੇ ਦੌਰ ਦੇ ਮੁਕਾਬਲੇ ਵਿਚ 21-18, 21-16 ਨਾਲ ਹਰਾ ਦਿੱਤਾ। ਹਾਲਾਂਕਿ ਸੌਰਭ ਵਰਮਾ ਪੁਰਸ਼ ਸਿੰਗਲਜ਼ ਵਰਗ ਵਿਚ ਥਾਈਲੈਂਡ ਦੇ ਅੱਠਵਾਂ ਦਰਜਾ ਪ੍ਰਾਪਤ ਕੁਨਲਾਵੁਤ ਵਿਤਿਦਸਰਣਾ ਤੋਂ 17-21-14-21 ਨਾਲ ਹਾਰ ਕੇ ਬਾਹਰ ਹੋ ਗਿਆ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਵਨ ਡੇ ਦੀ ਕਪਤਾਨੀ ਬਵੁਮਾ ਨੂੰ ਸੌਂਪੀ
ਇਸ ਤੋਂ ਪਹਿਲਾਂ ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਬੁੱਧਵਾਰ ਦੇਰ ਰਾਤ ਖੇਡੇ ਗਏ ਪਹਿਲੇ ਹੀ ਦੌਰ ਦੇ ਮੈਚ ਵਿਚ ਥਾਈਲੈਂਡ ਦੀ ਪੀ. ਚਾਈਵਾਨ ਹੱਥੋਂ ਹਾਰ ਕੇ ਬਾਹਰ ਹੋ ਗਿਆ। ਦੋ ਵਾਰ ਦੀ ਸਾਬਕਾ ਚੈਂਪੀਅਨ ਸਾਇਨਾ ਨੂੰ 58 ਮਿੰਟ ਤਕ ਚੱਲੇ ਮੁਕਾਬਲੇ ਵਿਚ 16-21, 21-17, 21-23 ਨਾਲ ਹਾਰ ਝੱਲਣੀ ਪਈ। ਸਾਇਨਾ ਦੇ ਪਤੀ ਤੇ ਸਾਥੀ ਸ਼ਟਲਰ ਪੀ. ਕਸ਼ਯਪ ਨੂੰ ਵੀ ਸਪੇਨ ਦੇ ਪਾਬਲੋ ਐਬਿਅਨ ਹੱਥੋਂ 15-21, 10-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਲਕਸ਼ੈ ਸੇਨ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਵਿਚ ਹੀ ਹਾਰ ਕੇ ਬਾਹਰ ਹੋ ਗਿਆ। ਐੱਮ. ਆਰ. ਅਰਜੁਨ ਤੇ ਧਰੁਵ ਕਪਿਲਾ ਦੀ ਪੁਰਸ਼ ਡਬਲਜ਼ ਜੋੜੀ ਨੂੰ ਰੂਸ ਦੇ ਸੱਤਵਾਂ ਦਰਜਾ ਪ੍ਰਾਪਤ ਵਲਾਦੀਮਿਰ ਇਵਾਨੋਵ ਤੇ ਇਵਾਨ ਸੋਜੋਨੋਵ ਹੱਥੋਂ 16-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਾਗਲ ਦੀ ATP ਕਰੀਅਰ ਦੀ ਸਭ ਤੋਂ ਵੱਡੀ ਜਿੱਤ, ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਨੂੰ ਹਰਾਇਆ
NEXT STORY