ਮਨੀਲਾ/ਫਿਲੀਪੀਨਜ਼ (ਏਜੰਸੀ)- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਵੀਰਵਾਰ ਨੂੰ ਇੱਥੇ ਸਿੰਗਾਪੁਰ ਦੀ ਯੂਈ ਯਾਨ ਜੇਸਲਿਨ ਹੂਈ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਗਿਮਚਿਓਨ ਵਿੱਚ 2014 ਏਸ਼ੀਆ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਚੌਥਾ ਦਰਜਾ ਪ੍ਰਾਪਤ ਸਿੰਧੂ ਨੇ ਵਿਸ਼ਵ ਦੀ 100ਵੇਂ ਨੰਬਰ ਦੀ ਖਿਡਾਰਣ ਜੇਸਲਿਨ ਹੂਈ ਨੂੰ 42 ਮਿੰਟ ਵਿੱਚ 21-16, 21-16 ਨਾਲ ਹਰਾਇਆ।
ਅਗਲੇ ਦੌਰ 'ਚ ਸਿੰਧੂ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਚੀਨ ਦੀ ਹੀ ਬਿੰਗ ਜ਼ਿਆਓ ਨਾਲ ਹੋਵੇਗਾ, ਜਿਨ ਨੂੰ ਹਰਾ ਕੇ ਉਨ੍ਹਾਂ ਨੇ ਟੋਕੀਓ ਓਲੰਪਿਕ ਦਾ ਕਾਂਸੀ ਤਮਗਾ ਜਿੱਤਿਆ ਸੀ। ਸਿੰਧੂ ਨੇ ਬਿੰਗ ਜ਼ਿਆਓ ਦੇ ਖ਼ਿਲਾਫ਼ 7 ਮੈਚ ਜਿੱਤੇ ਹਨ ਪਰ 9 ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਖਿਡਾਰਣ ਨੇ ਹਾਲਾਂਕਿ ਪਿਛਲੇ ਦੋਵੇਂ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ।
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਤੀਜਾ ਦਰਜਾ ਪ੍ਰਾਪਤ ਭਾਰਤੀ ਪੁਰਸ਼ ਡਬਲਜ਼ ਜੋੜੀ ਵੀ ਅਕੀਰਾ ਕੋਗਾ ਅਤੇ ਤਾਈਚੀ ਸਾਈਤੋ ਦੀ ਜਾਪਾਨੀ ਜੋੜੀ ਨੂੰ ਸਿੱਧੇ ਗੇਮਾਂ ਵਿੱਚ 21-17, 21-15 ਨਾਲ ਹਰਾ ਕੇ ਆਖ਼ਰੀ ਅੱਠ ਜਗ੍ਹਾ ਬਣਾਉਣ ਵਿਚ ਸਫ਼ਲ ਰਹੀ। ਵਿਸ਼ਵ ਦੀ 7ਵੇਂ ਨੰਬਰ ਦੀ ਭਾਰਤੀ ਜੋੜੀ ਦਾ ਸਾਹਮਣਾ ਅਗਲਾ ਗੇੜ ਵਿਚ ਆਰੋਨ ਚਿਆ ਅਤੇ ਸੋਹ ਵੂਈ ਯਿਕ ਦੀ ਪੰਜਵਾਂ ਦਰਜਾ ਪ੍ਰਾਪਤ ਮਲੇਸ਼ੀਆਈ ਜੋੜੀ ਅਤੇ ਡੇਨੀ ਬਾਵਾ ਕ੍ਰਿਸਨਤਾ ਅਤੇ ਜੂਨ ਲਿਆਂਗ ਐਂਡੀ ਕਵੇਕ ਦੀ ਸਿੰਗਾਪੁਰ ਦੀ ਜੋੜੀ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।
ਮੈਕਸਵੈੱਲ ਦੇ ਵਿਆਹ ਦੀ ਪਾਰਟੀ 'ਚ ਖ਼ੂਬ ਥਿਰਕੇ ਵਿਰਾਟ ਕੋਹਲੀ, ਵੀਡੀਓ ਵਾਇਰਲ
NEXT STORY