ਜਲੰਧਰ— ਇਸ ਸਾਲ 30 ਨਵੰਬਰ ਨੂੰ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਉਣ ਵਾਲੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਜਲਦ ਹੀ ਖੁਸ਼ਖਬਰੀ ਆਉਣ ਵਾਲੀ ਹੈ। ਲਗਾਤਾਰ ਸਾਹਮਣੇ ਆ ਰਹੀਆਂ ਖਬਰਾਂ ਤੇ ਸੂਤਰਾਂ ਅਨੁਸਾਰ ਯੁਵਰਾਜ ਤੇ ਹੇਜ਼ਲ ਮਾਤਾ-ਪਿਤਾ ਬਣ ਸਕਦੇ ਹਨ। ਹਾਲ ਹੀ 'ਚ ਮੁਕੇਸ਼ ਅੰਬਾਨੀ ਦੀ ਬੇਟੀ ਦੇ ਵਿਆਹ 'ਚ ਨਜ਼ਰ ਆਈ ਯੁਵੀ ਤੇ ਪਤਨੀ ਹੇਜ਼ਲ ਦੇ ਲੁਕ ਤੋਂ ਇਸ ਗੱਲ ਦੀ ਚਰਚਾਂ ਹੋਣ ਲੱਗ ਪਈ ਹੈ ਕਿ ਯੁਵੀ-ਹੇਜ਼ਲ ਦੇ ਘਰ ਜਲਦ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ ਤੇ ਸੂਤਰਾਂ ਅਨੁਸਾਰ ਜਲਦ ਹੀ ਦੋਵੇਂ ਇਹ ਖੁਸ਼ਖਬਰੀ ਆਪਣੇ ਫੈਨਸ ਦੇ ਨਾਲ ਸਾਂਝੀ ਕਰ ਸਕਦੇ ਹਨ।


ਮੁੰਬਈ 'ਚ ਹੋਈ ਈਸ਼ਾਂ ਅੰਬਾਨੀ ਤੇ ਆਨੰਦ ਪੀਰਾਮਲ ਦੇ ਵਿਆਹ 'ਚ ਬਾਲੀਵੁੱਡ ਤੋਂ ਲੈ ਕੇ ਕ੍ਰਿਕਟ ਜਗਤ ਦੀਆਂ ਕਈ ਹਸਤੀਆਂ ਸ਼ਾਮਲ ਸਨ। ਇੱਥੇ ਸਚਿਨ ਤੇਂਦੁਲਕਰ ਆਪਣੇ ਪਰਿਵਾਰ ਦੇ ਨਾਲ ਪਹੁੰਚੇ ਤਾਂ ਉੱਥੇ ਹੀ ਯੁਵਰਾਜ ਸਿੰਘ ਵੀ ਆਪਣੀ ਪਤਨੀ ਹੇਜ਼ਲ ਦੇ ਨਾਲ ਵਿਆਹ 'ਚ ਸ਼ਾਮਲ ਹੋਏ ਪਰ ਇਸ ਦੌਰਾਨ ਹੇਜ਼ਲ ਜ਼ਿਆਦਾ ਨਜ਼ਰ ਨਹੀਂ ਆਈ। ਸੂਤਰਾਂ ਅਨੁਸਾਰ ਵਾਰ-ਵਾਰ ਆਪਣੇ ਪੇਟ ਨੂੰ ਕਵਰ ਕਰਦੀ ਦਿਖੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਯੁਵੀ-ਹੇਜ਼ਲ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਹਾਲਾਂਕਿ ਦੋਵਾਂ ਵਲੋਂ ਇਸ ਵਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਸੂਤਰਾਂ ਅਨੁਸਾਰ ਜਲਦ ਹੀ ਦੋਵੇਂ ਇਹ ਖੁਸ਼ਖਬਰੀ ਆਪਣੇ ਫੈਨਸ ਨੂੰ ਦੇ ਸਕਦੇ ਹਨ।




ਆਸਟਰੇਲੀਆ ਦੇ ਸਾਹਮਣੇ ਡੱਚ ਚੁਣੌਤੀ, ਬੈਲਜੀਅਮ ਦਾ ਸਾਹਮਣਾ ਇੰਗਲੈਂਡ ਨਾਲ
NEXT STORY