ਜੋਹਾਨਸਬਰਗ- ਦੱਖਣੀ ਅਫਰੀਕਾ ਨੇ ਇੰਗਲੈਂਡ ਵਿਰੁੱਧ ਸੀਮਿਤ ਓਵਰਾਂ ਦੀ ਘਰੇਲੂ ਸੀਰੀਜ਼ ਦੇ ਲਈ ਕਪਤਾਨ ਕਵਿੰਟਨ ਡੀ ਕੌਕ ਦੀ ਅਗਵਾਈ 'ਚ 24 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਜਿਸ 'ਚ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਤੇ ਜੂਨੀਅਰ ਡਾਲਾ ਦੀ ਵਾਪਸੀ ਹੋਈ ਹੈ। ਰਬਾਡਾ ਆਸਟਰੇਲੀਆ ਵਿਰੁੱਧ ਮਾਰਚ 'ਚ ਸੀਮਿਤ ਓਵਰਾਂ ਦੀ ਘਰੇਲੂ ਸੀਰੀਜ਼ ਤੋਂ ਪਹਿਲਾਂ ਜ਼ਖਮੀ ਹੋ ਗਏ ਸਨ ਜਦਕਿ ਡਾਲਾ ਮਾਰਚ 2019 ਤੋਂ ਬਾਅਦ ਪਹਿਲੀ ਬਾਰ ਟੀਮ 'ਚ ਸ਼ਾਮਲ ਕੀਤੇ ਗਏ ਹਨ। ਤਿੰਨ ਟੀ-20 ਅੰਤਰਰਾਸ਼ਟਰੀ ਤੇ 3 ਹੀ ਵਨ ਡੇ ਮੈਚਾਂ ਦੀ ਇਸ ਸੀਰੀਜ਼ ਦੇ ਲਈ ਟੀਮ 'ਚ ਪਹਿਲੀ ਬਾਰ ਤੇਜ਼ ਗੇਂਦਬਾਜ਼ ਗਲੇਂਟਨ ਸਟੁਅਰਮੈਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਦਕਿ ਅਨੁਭਵੀ ਡੇਲ ਸਟੇਨ ਨੂੰ ਮੌਕਾ ਨਹੀਂ ਮਿਲਿਆ ਹੈ। ਏ ਬੀ ਡਿਵੀਲੀਅਰਸ ਨੂੰ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ।
ਦੱਸ ਦੇਈਏ ਕਿ ਸੀਰੀਜ਼ ਦੀ ਸ਼ੁਰੂਆਤ 27 ਨਵੰਬਰ ਨੂੰ ਟੀ-20 ਅੰਤਰਰਾਸ਼ਟਰੀ ਮੈਚ ਨਾਲ ਹੋਵੇਗੀ। ਬਾਕੀ ਦੇ 2 ਮੁਕਾਬਲੇ 29 ਨਵੰਬਰ ਕੇ ਇਕ ਦਸੰਬਰ ਨੂੰ ਖੇਡੇ ਜਾਣਗੇ। ਵਨ ਡੇ ਸੀਰੀਜ਼ ਦੇ ਮੈਚ ਚਾਰ, 6 ਤੇ 9 ਦਸੰਬਰ ਨੂੰ ਖੇਡੇ ਜਾਣਗੇ। ਕੋਵਿਡ-19 ਦੇ ਕਾਰਨ ਇਸ ਜੈਵ ਸੁਰੱਖਿਅਤ ਮਾਹੌਲ 'ਚ ਖੇਡੇ ਜਾਣਗੇ।
ਇਸ ਸਾਲ ਮਾਰਚ 'ਚ ਆਸਟਰੇਲੀਆ ਦੇ ਵਿਰੁੱਧ ਸੀਮਿਤ ਓਵਰਾਂ ਦੀ ਸੀਰੀਜ਼ ਤੋਂ ਬਾਅਦ ਦੱਖਣੀ ਅਫਰੀਕਾ ਦੀ ਇਹ ਪਹਿਲੀ ਸੀਰੀਜ਼ ਹੈ। ਟੀਮ ਇਸ ਤੋਂ ਪਹਿਲਾਂ ਭਾਰਤ ਦੌਰੇ 'ਤੇ ਆਈ ਸੀ ਪਰ ਪਹਿਲਾ ਮੈਚ ਮੀਂਹ ਦੇ ਕਾਰਨ ਰੱਦ ਹੋਣ 'ਤੇ ਸੀਰੀਜ਼ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਸਟੇਨ ਨੂੰ ਛੱਡ ਆਸਟਰੇਲੀਆ ਦੇ ਵਿਰੁੱਧ ਖੇਡਣ ਵਾਲੀ ਅਤੇ ਭਾਰਤ ਦੌਰੇ 'ਤੇ ਆਈ ਟੀਮ ਦੇ ਸਾਰੇ ਖਿਡਾਰੀਆਂ ਦਾ ਇਗਲੈਂਡ ਸੀਰੀਜ਼ ਦੇ ਲਈ ਚੋਣ ਹੋਈ ਹੈ। ਦੱਖਣੀ ਅਫਰੀਕਾ ਕ੍ਰਿਕਟ ਦੇ ਨਿਰਦੇਸ਼ਕ ਗ੍ਰੀਮ ਸਮਿਥ ਨੇ ਕਿਹਾ ਕਿ ਟੀਮ ਦੇ ਲਈ ਇਹ ਅਹਿਮ ਸੈਸ਼ਨ ਹੈ ਕਿਉਂਕਿ ਅਗਲੇ ਸਾਲ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਹੈ। ਉਨ੍ਹਾਂ ਨੇ ਕਿਹਾ ਕਿ ਟੀਮ 'ਚ ਫਾਫ ਡੂ ਪਲੇਸਿਸ ਤੇ ਡੇਵਿਡ ਮਿਲਰ ਵਰਗੇ ਤਜਰਬੇਕਾਰ ਖਿਡਾਰੀ ਵੀ ਹਨ।
ਖਾਲੀ ਸਟੇਡੀਅਮ 'ਚ ਖੇਡਣਾ ਕਿਸ ਤਰ੍ਹਾਂ ਲੱਗਦਾ ਹੈ, ਵਿਰਾਟ ਨੇ ਦਿੱਤੀ ਆਪਣੀ ਰਾਏ
NEXT STORY