ਸਪੋਰਟਸ ਡੈੱਕਸ— ਸ਼ਤਰੰਜ ਨੂੰ 2024 'ਚ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਵਿਚ ਸ਼ਾਮਲ ਕੀਤੇ ਜਾਣ ਵਾਲੀਆਂ ਸੰਭਾਵਿਤ ਖੇਡਾਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ। ਬੈਕੀ ਲਿੰਚ ਨੇ ਮੰਗੀ ਮੁਆਫੀ ਹੁਣ ਰੈਸਲਮੇਨੀਆ 'ਚ ਕਰੇਗੀ ਰੌਂਡਾ ਰੋਜ਼ੀ ਨਾਲ ਮੁਕਾਬਲਾ। ਭਾਰਤੀ ਹਾਕੀ ਲਈ ਤਿੰਨ ਵਾਰ ਓਲੰਪਿਕ ਖੇਡ ਚੁੱਕਾ ਮੁਕੇਸ਼ ਕੁਮਾਰ ਜਾਅਲੀ ਐੱਸ. ਸੀ. ਸਰਟੀਫਿਕੇਟ ਬਣਾ ਕੇ ਨੌਕਰੀ ਲੈਣ ਦੇ ਮਾਮਲੇ ਵਿਚ ਫਸ ਗਿਆ ਹੈ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਪੈਰਿਸ ਓਲੰਪਿਕ-2024 'ਚ ਸ਼ਾਮਲ ਹੋ ਸਕਦੀ ਹੈ ਸ਼ਤਰੰਜ !

ਵਿਸ਼ਵ ਸ਼ਤਰੰਜ ਸੰਘ ਨੇ ਪਿਛਲੇ ਦਿਨੀਂ ਸ਼ਤਰੰਜ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕੀਤੇ ਜਾਣ ਦੀ ਦਿਸ਼ਾ ਵਿਚ ਇਕ ਸ਼ੁਰੂਆਤੀ ਸਫਲਤਾ ਹਾਸਲ ਕਰ ਲਈ ਹੈ। ਸ਼ਤਰੰਜ ਨੂੰ 2024 ਵਿਚ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਵਿਚ ਸ਼ਾਮਲ ਕੀਤੇ ਜਾਣ ਵਾਲੀਆਂ ਸੰਭਾਵਿਤ ਖੇਡਾਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ।
ਬੈਕੀ ਲਿੰਚ ਨੇ ਮੰਗੀ ਮੁਆਫੀ, ਰੈਸਲਮੇਨੀਆ 'ਚ ਕਰੇਗੀ ਰੌਂਡਾ ਰੋਜ਼ੀ ਨਾਲ ਮੁਕਾਬਲਾ

ਡਬਲਯੂ. ਡਬਲਯੂ. ਈ. ਮੈਨੇਜਮੈਂਟ ਟ੍ਰਿਪਲ ਐੱਚ. ਅਤੇ ਸਟੈਫਨੀ ਮੈਕਮੇਹਨ 'ਤੇ ਹਮਲਾ ਕਰਨ ਦੇ ਦੋਸ਼ ਵਿਚ ਮਹਿਲਾ ਰੈਸਲਰ ਬੈਕੀ ਲਿੰਚ 'ਤੇ 60 ਦਿਨਾਂ ਦੀ ਪਾਬੰਦੀ ਲੱਗ ਗਈ ਸੀ। ਹੁਣ ਬੈਕੀ ਵਲੋਂ ਮੁਆਫੀ ਮੰਗਣ 'ਤੇ ਉਸ ਦਾ ਰੈਸਲਮੇਨੀਆ 'ਚ ਰੌਂਡਾ ਰੋਜ਼ੀ ਖਿਲਾਫ ਮੁਕਾਬਲਾ ਹੋਣਾ ਪੱਕਾ ਹੋ ਗਿਆ ਹੈ। ਬੈਕੀ ਨੂੰ ਬੀਤੇ ਦਿਨੀਂ ਹੀ ਡਬਲਯੂ. ਡਬਲਯੂ. ਈ. ਕਮਿਸ਼ਨਰ ਵਿੰਸ ਮੈਕਮੇਹਨ ਨੇ ਮੈਨੇਜਮੈਂਟ 'ਤੇ ਹਮਲਾ ਕਰਨ ਲਈ ਸਸਪੈਂਡ ਕਰ ਦਿੱਤਾ ਸੀ। ਉਦੋਂ ਐਲਾਨ ਕੀਤਾ ਗਿਆ ਸੀ ਕਿ ਰੈਸਲਮੇਨੀਆ ਵਿਚ ਹੁਣ ਬੈਕੀ ਦੀ ਬਜਾਏ ਚਾਰਲੋਟ ਪਲੇਅਰ ਰੌਂਡਾ ਦਾ ਮੁਕਾਬਲਾ ਕਰੇਗੀ।
4 ਵਨ ਡੇ ਦਾ ਬੈਨ ਲੱਗਣ ਤੋਂ ਬਾਅਦ ਗੈਬ੍ਰੀਏਲ ਨੇ ਮੰਗੀ ਮੁਆਫੀ

ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਨਨ ਗੈਬ੍ਰੀਏਲ ਨੇ ਇੰਗਲੈਂਡ ਵਿਰੁੱਧ ਸੇਂਟ ਲੂਸੀਆ ਵਿਚ ਖੇਡੇ ਗਏ ਤੀਜੇ ਤੇ ਆਖਰੀ ਟੈਸਟ ਮੈਚ ਦੌਰਾਨ ਇੰਗਲੈਂਡ ਦੇ ਕਪਤਾਨ ਜੋ ਰੂਟ 'ਤੇ ਕੀਤੀ ਗਈ ਸਮਲਿੰਗੀ ਟਿੱਪਣੀ ਲਈ ਬਿਨਾਂ ਸ਼ਰਤ ਮੁਆਫੀ ਮੰਗੀ ਹੈ। ਗੈਬ੍ਰੀਏਲ 'ਤੇ ਇਸ ਟਿੱਪਣੀ ਕਾਰਨ ਚਾਰ ਵਨ ਡੇ ਮੈਚਾਂ ਦੀ ਪਾਬੰਦੀ ਲਾ ਦਿੱਤੀ ਗਈ ਹੈ।
ਸਿੰਧੂ ਆਸਾਨ ਜਿੱਤ ਨਾਲ ਕੁਆਰਟਰ ਫਾਈਨਲ 'ਚ

ਚੋਟੀ ਦਰਜਾ ਪ੍ਰਾਪਤ ਪੀ. ਵੀ. ਸਿੰਧੂ ਨੇ ਇੱਥੇ ਖੇਡੀ ਜਾ ਰਹੀ 83ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਮਾਲਵਿਕਾ ਬੰਸੋਡ ਨੂੰ ਵੀਰਵਾਰ ਨੂੰ 21-11, 21-13 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
Valentine Day : ਪਿਆਰ ਦੇ ਮੈਦਾਨ 'ਤੇ ਵੀ ਸੁਪਰਹਿੱਟ ਸਾਬਤ ਹੋਏ ਇਹ ਭਾਰਤੀ ਕ੍ਰਿਕਟਰ

ਭਾਰਤੀ ਕ੍ਰਿਕਟਰ ਮੈਦਾਨ 'ਤੇ ਚੌਕੇ, ਛੱਕੇ ਮਾਰਨ 'ਚ ਹੀ ਨਹੀਂ ਸਗੋਂ ਪਿਆਰ ਦੇ ਮਾਮਲੇ 'ਚ ਵੀ ਅੱਗੇ ਨਿਕਲੇ। ਇਨ੍ਹ੍ਹਾਂ 'ਚੋਂ ਕਈ ਕ੍ਰਿਕਟਰਾਂ ਨੇ ਇਸ ਨੂੰ ਅੰਜਾਮ ਤਕ ਪਹੁੰਚਾਇਆ, ਮਤਲਬ ਲਵ ਮੈਰਿਜ ਵੀ ਕੀਤੀ। ਅੱਜ ਵੈਲੇਨਟਾਈਨ ਡੇ 'ਤੇ ਅਸੀਂ ਤੁਹਾਨੂੰ ਦਸਣ ਜਾ ਰਹੇ ਹਾਂ ਕ੍ਰਿਕਟ ਦੀਆਂ ਕੁਝ ਅਜਿਹੀਆਂ ਲਵ ਸਟੋਰੀ ਬਾਰੇ ਜੋ ਬੇਹੱਦ ਦਿਲਚਸਪ ਹਨ-
ਵੀਡੀਓ : ਜੋਂਟੀ ਰੋਡਸ ਨੇ ਚੁਣੇ ਦੁਨੀਆ ਦੇ ਟਾਪ 5 ਫੀਲਡਰ, ਇਸ ਭਾਰਤੀ ਖਿਡਾਰੀ ਨੂੰ ਦੱਸਿਆ ਨੰਬਰ-1

ਕ੍ਰਿਕਟ ਜਗਤ 'ਚ ਅਕਸਰ ਚਰਚਾ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੀ ਹੁੰਦੀ ਹੈ। ਜਦੋਂ ਵੀ ਕੋਈ ਟੀਮ ਮੁਕਾਬਲਾ ਜਿੱਤਦੀ ਹੈ ਤਾਂ ਉਸ ਜਿੱਤ ਦਾ ਸਿਹਰਾ ਵੀ ਇਨ੍ਹਾਂ ਦੋਹਾਂ ਦੇ ਖਾਤੇ 'ਚ ਜਾਂਦਾ ਹੈ, ਪਰ ਸਾਊਥ ਅਫਰੀਕਾ ਦੇ ਸਾਬਕਾ ਖਿਡਾਰੀ ਜੋਂਟੀ ਰੋਡਸ ਨੇ ਇਸ ਧਾਰਨਾ ਅਤੇ ਸੋਚ ਨੂੰ ਬਦਲ ਦਿੱਤਾ ਅਤੇ ਆਪਣੀ ਦਮਦਾਰ ਫੀਲਡਿੰਗ ਦੀ ਬਦੌਲਤ ਨਾ ਸਿਰਫ ਆਪਣੀ ਟੀਮ ਨੂੰ ਕਈ ਮੁਕਾਬਲੇ ਜਿੱਤਾਏ ਸਗੋਂ ਉਨ੍ਹਾਂ ਦੇ ਇਸ ਹੁਨਰ ਦੀ ਦੁਨੀਆ ਵੀ ਕਾਇਲ ਸੀ।
ਸਾਇਨਾ ਨੇ ਕੋਰਟ ਨੂੰ ਖਰਾਬ ਦੱਸਿਆ, ਖੇਡਣ ਤੋਂ ਕੀਤਾ ਮਨ੍ਹਾ

ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ 'ਚ ਵੀਰਵਾਰ ਨੂੰ ਉਦੋਂ ਵਿਵਾਦ ਪੈਦਾ ਹੋ ਗਿਆ ਜਦੋਂ ਮੌਜੂਦਾ ਚੈਂਪੀਅਨ ਸਾਇਨਾ ਨੇਹਵਾਲ ਨੇ ਇੱਥੇ ਕੋਰਟ ਨੂੰ ਖਰਾਬ ਕਰਾਰ ਦੇ ਕੇ ਆਪਣਾ ਸਿੰਗਲ ਮੈਚ ਖੇਡਣ ਤੋਂ ਮਨ੍ਹਾ ਕਰ ਦਿੱਤਾ। ਸਮੀਰ ਵਰਮਾ ਦੇ ਪੁਰਸ਼ ਸਿੰਗਲ ਮੈਚ ਦੇ ਦੌਰਾਨ ਗਿੱਟੇ 'ਚ ਦਰਦ ਕਾਰਨ ਹਟਣ ਦੇ ਬਾਅਦ ਓਲੰਪਿਕ ਕਾਂਸੀ ਤਮਗਾ ਜੇਤੂ ਅਤੇ ਪਿਛਲੇ ਸਾਲ ਪੈਰ ਦੀ ਸੱਟ ਤੋਂ ਪਰੇਸ਼ਾਨ ਰਹੀ ਸਾਇਨਾ ਨੇ ਕੋਰਟ 'ਤੇ ਕਦਮ ਰੱਖਿਆ।
ਭਾਰਤ ਏ ਨੇ ਮਹਿਲਾ ਹਾਕੀ 'ਚ ਫਰਾਂਸ ਏ ਨੂੰ 2-0 ਨਾਲ ਹਰਾਇਆ

ਯੁਵਾ ਖਿਡਾਰੀਆਂ ਜੋਤੀ ਅਤੇ ਗਗਨਦੀਪ ਕੌਰ ਦੇ ਗੋਲ ਦੀ ਮਦਦ ਨਾਲ ਭਾਰਤ ਏ ਨੇ ਬੁੱਧਵਾਰ ਨੁੰ ਇੱਥੇ ਚੌਥੇ ਅਤੇ ਅੰਤਿਮ ਮੈਚ 'ਚ ਫਰਾਂਸ ਏ ਨੂੰ 2-0 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਜੋਤੀ ਨੇ 26ਵੇਂ ਜਦਕਿ ਗਗਨਦੀਪ ਨੇ 32ਵੇਂ ਮਿੰਟ 'ਚ ਗੋਲ ਦਾਗੇ ਜਿਸ ਨਾਲ ਭਾਰਤ ਏ ਨੇ ਸੀਰੀਜ਼ 3-1 ਨਾਲ ਜਿੱਤੀ। ਭਾਰਤ ਏ ਨੇ ਪਹਿਲਾ ਮੈਚ 0-1 ਨਾਲ ਗੁਆਉਣ ਦੇ ਬਾਅਦ ਦੂਜੇ ਅਤੇ ਤੀਜੇ ਮੈਚ 'ਚ ਕ੍ਰਮਵਾਰ 3-2 ਅਤੇ 2-0 ਨਾਲ ਜਿੱਤ ਦਰਜ ਕੀਤੀ।
ਜਾਅਲੀ ਐੱਸ. ਸੀ. ਸਰਟੀਫਿਕੇਟ ਬਣਾਉਣ ਵਾਲੇ ਹਾਕੀ ਓਲੰਪੀਅਨ 'ਤੇ ਕੇਸ ਦਰਜ

ਭਾਰਤੀ ਹਾਕੀ ਲਈ ਤਿੰਨ ਵਾਰ ਓਲੰਪਿਕ ਖੇਡ ਚੁੱਕਾ ਮੁਕੇਸ਼ ਕੁਮਾਰ ਜਾਅਲੀ ਐੱਸ. ਸੀ. ਸਰਟੀਫਿਕੇਟ ਬਣਾ ਕੇ ਨੌਕਰੀ ਲੈਣ ਦੇ ਮਾਮਲੇ ਵਿਚ ਫਸ ਗਿਆ ਹੈ। ਮੁਕੇਸ਼ ਤੇ ਉਸਦੇ ਭਰਾ ਸੁਰੇਸ਼ ਕੁਮਾਰ 'ਤੇ ਇਸ ਮਾਮਲੇ ਵਿਚ ਕੇਸ ਦਰਜ ਹੋ ਗਿਆ ਹੈ। ਦੋਵਾਂ 'ਤੇ ਦੋਸ਼ ਹੈ ਕਿ ਬ੍ਰਾਹਣ ਹੋਣ ਦੇ ਬਾਵਜੂਦ ਇਨ੍ਹਾਂ ਨੇ ਨੌਕਰੀ ਲਈ ਨਕਲੀ ਐੱਸ. ਸੀ. ਸਰਟੀਫਿਕੇਟ ਬਣਵਾਇਆ। ਇਲਾਕਾ ਤਹਿਸੀਲਦਾਰ ਦੀ ਸ਼ਿਕਾਇਤ 'ਤੇ ਦੋਵਾਂ 'ਤੇ ਕੇਸ ਦਰਜ ਹੋ ਗਿਆ ਹੈ।
ਰੋਮ : ਫੁੱਟਬਾਲ ਪ੍ਰਸ਼ੰਸਕਾਂ ਵਿਚਾਲੇ ਹਿੰਸਕ ਝੜਪ, 4 ਨੂੰ ਗੋਲੀਆਂ ਲੱਗੀਆਂ

ਇਟਲੀ ਦੇ ਕਲੱਬ ਲਾਜੀਓ ਅਤੇ ਸਪੈਨਿਸ਼ ਕਲੱਬ ਸੇਵਿਲਾ ਵਿਚਾਲੇ ਹੋਣ ਵਾਲੇ ਯੂਰਪੀ ਲੀਗ ਰਾਊਂਡ ਆਫ-32 ਦੇ ਮੁਕਾਬਲੇ ਤੋਂ ਪਹਿਲਾਂ ਇੱਥੇ ਫੁੱਟਬਾਲ ਪ੍ਰਸ਼ੰਸਕਾਂ ਵਿਚਾਲੇ ਹੋਈ ਹਿੰਸਕ ਝੜਪ 'ਚ ਚਾਰ ਲੋਕਾਂ ਨੂੰ ਗੋਲੀ ਲੱਗੀ। ਦੋਹਾਂ ਟੀਮਾਂ ਵਿਚਾਲੇ ਵੀਰਵਾਰ ਰਾਤ ਮੈਚ ਖੇਡਿਆ ਜਾਵੇਗਾ। ਇਹ ਹਿੰਸਕ ਘਟਨਾ ਬੁੱਧਵਾਰ ਰਾਤ 9.30 ਵਜੇ ਕੋਲੇਸੀਏਮ ਦੇ ਕੋਲ ਹੋਈ ਜਿੱਥੇ ਚਾਰ ਲੋਕਾਂ ਨੂੰ ਗੋਲੀ ਲੱਗੀ ਹੈ।
ਜਾਅਲੀ SC ਸਰਟੀਫਿਕੇਟ ਬਣਾਉਣ ਵਾਲੇ ਹਾਕੀ ਓਲੰਪੀਅਨ 'ਤੇ ਕੇਸ ਦਰਜ
NEXT STORY